ਕਰਤਾਰਪੁਰ ਲਾਂਘੇ ਬਾਰੇ ਦਿੱਤਾ ਬਿਆਨ ਬਿਲਕੁਲ ਵੀ ਜਾਇਜ਼ ਨਹੀਂ: ਅਮਨ ਅਰੋੜਾ
🎬 Watch Now: Feature Video
ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਵਿਵਾਦਿਤ ਬਿਆਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਦਿੱਤਾ ਬਿਆਨ ਬਿਲਕੁਲ ਵੀ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦ ਦਾ ਕੇਂਦਰ ਮੰਨਿਆ ਜਾਂਦਾ ਹੈ, ਪਰ ਇਸ ਨੂੰ ਲੈ ਕੇ ਸਾਰੇ ਸ਼ਰਧਾਲੂਆਂ ਨੂੰ ਇਹ ਗੱਲ ਕਹਿਣਾ ਉੱਚਿਤ ਨਹੀਂ ਹੈ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਹੋਣ ਦੇ ਨਾਤੇ ਜੇਕਰ ਉਨ੍ਹਾਂ ਸਾਹਮਣੇ ਕੋਈ ਅਜਿਹਾ ਸ਼ਰਾਰਤੀ ਤੱਤ ਸਾਹਮਣੇ ਆਇਆ ਹੈ, ਤਾਂ ਉਸ ਦੀ ਆੜ੍ਹ ਵਿੱਚ ਹਰ ਸ਼ਰਧਾਲੂ ਨੂੰ ਨਹੀਂ ਘੇਰਨਾ ਚਾਹੀਦਾ ਹੈ।