ਕਰਤਾਰਪੁਰ ਲਾਂਘੇ ‘ਤੇ ‘ਆਪ’ ਆਗੂ ਦੀ ਵਿਰੋਧੀਆਂ ਨੂੰ ਨਸੀਅਤ - ‘ਆਪ’ ਆਗੂ
🎬 Watch Now: Feature Video
ਜਲੰਧਰ: ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕਰਤਾਰਪੁਰ ਲਾਂਘੇ ‘ਤੇ ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਆਗੂ (Senior leaders) ਸਰਿੰਦਰ ਸਿੰਘ ਸੋਢੀ ਨੇ ਵੱਡਾ ਬਿਆਨ ਦਿੰਦੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ (Political parties) ਇਸ ਲਾਂਘੇ ਨੂੰ ਲੈਕੇ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਰਤਾਰਪੁਰ ਸਾਹਿਬ ਨੂੰ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਹਰ ਵਿਅਕਤੀ ਦੀ ਸ਼ਰਧਾ ਨਾਲ ਜੋੜਿਆ ਹੋਇਆ ਹੈ। ਇਸ ਲਈ ਇੱਥੇ ਸਿਆਸਤ ਨਹੀਂ ਬਲਕਿ ਏਕਤਾ ਜਰੂਰੀ ਹੈ। ਇਸ ਮੌਕੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ (Navjot Singh Sidhu) ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Prime Minister of Pakistan Imran Khan) ਲਾਂਘਾ ਖੋਲ੍ਹਣ ਦਾ ਖਿਤਾਬ ਦਿੱਤਾ ਹੈ।