ਟਰੱਕ ਦੀ ਤਲਾਸ਼ੀ ਦੌਰਾਨ ਮਿਲੀ 32 ਕਿਲ੍ਹੋ ਚੂਰਾ ਪੋਸਤ, ਟਰੱਕ ਚਾਲਕ ਗ੍ਰਿਫ਼ਤਾਰ - ਟਰੱਕ ਚਾਲਕ ਮੌਕੇ ਤੇ ਗਿਰਫਤਾਰ
🎬 Watch Now: Feature Video
ਪਟਿਆਲਾ:ਪੰਜਾਬ ਪੁਲਿਸ ਵੱਲੋਂ ਰੋਜਾਨਾਂ ਹੀ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅਨੇਕਾਂ ਹੀ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ। ਇਸ ਕਾਰਵਾਈ ਦੇ ਚੱਲਦੇ ਪਟਿਆਲਾ ਦੇ ਕੋਤਵਾਲੀ ਥਾਣਾ ਪੁਲਸ ਵੱਲੋਂ ਸੂਚਨਾ ਮਿਲਣ ਤੇ ਘਲੋੜੀ ਗੇਟ ਨਾਕਾਬੰਦੀ ਦੌਰਾਨ ਇੱਕ ਟਰੱਕ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 32 ਕਿੱਲੋ ਚੂਰਾ-ਪੋਸਤ ਬਰਾਮਦ ਕੀਤਾ। ਪੁਲਸ ਵੱਲੋਂ ਇਸ ਦੇ ਨਾਲ ਹੀ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਕਾਰਵਾਈ ਸ਼ੁਰੂ ਕੀਤੀ ਗਈ। ਇਸ ਕਾਰਵਾਈ ਦੇ ਚੱਲਦੇ ਹੋਏ ਜਾਂਚ ਅਨੁਸਾਰ ਪਤਾ ਲਗਾ ਕਿ ਇਸ ਵਿਅਕਤੀ ਦੇ ਖ਼ਿਲਾਫ਼ ਪਹਿਲਾਂ ਕਿਸੇ ਥਾਣੇ ਵਿੱਚ ਮੁਕੱਦਮਾ ਦਰਜ ਨਹੀਂ ਹੈ। ਪਤਾ ਲੱਗਾ ਹੈ ਕਿ ਇਹ ਵਿਅਕਤੀ ਬਾਹਰੋ ਨਸ਼ਾ ਲਿਆ ਕੇ ਆਪ ਸੇਵਨ ਕਰਦਾ ਸੀ। ਆਪਣੇ ਗੁਆਂਢੀਆਂ ਨੂੰ ਵੀ ਦਿੰਦਾ ਸੀ। ਵਿਅਕਤੀ ਦੇ ਖਿਲਾਫ ਕੋਤਵਾਲੀ ਥਾਣਾ ਦੇ ਵਿਚ ਪੁਲਸ ਵੱਲੋਂ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।