51 ਹਿੰਦੂ ਸ਼ਰਧਾਲੂਆਂ ਦਾ ਜੱਥਾ ਵਾਹਗਾ ਰਾਹੀਂ ਪਾਕਿਸਤਾਨ ਲਈ ਹੋਇਆ ਰਵਾਨਾ
🎬 Watch Now: Feature Video
ਅੰਮ੍ਰਿਤਸਰ: ਅੱਜ ਅਟਾਰੀ-ਵਾਹਗਾ ਰਾਹੀਂ ਭਾਰਤ ਤੋਂ 51 ਹਿੰਦੂ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ ਹੋਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਦਾਣੀ ਦਰਬਾਰ ਦੇ ਸੰਤ ਤੇ ਸ਼ਰਧਾਲੂਆਂ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਿਚਾਲੇ ਪ੍ਰੋਟੋਕਾਲ ਸਮਝੌਤੇ ਤਹਿਤ ਹਰ ਸਾਲ ਭਾਰਤ ਤੋਂ ਹਿੰਦੂ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ 'ਚ ਸਥਿਤ ਹਿੰਦੂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਂਦਾ ਹੈ। ਇਸ ਵਾਰ ਭਾਰਤ ਤੋਂ ਪਾਕਿਸਤਾਨ ਜਾਣ ਲਈ ਕੁੱਲ 68 ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ, ਜਿਨ੍ਹਾਂ ਚੋਂ ਮਹਿਜ਼ 51 ਲੋਕਾਂ ਨੂੰ ਹੀ ਇਸ ਤੀਰਥ ਯਾਤਰਾ 'ਤੇ ਜਾਣ ਦੀ ਆਗਿਆ ਮਿਲੀ ਹੈ। ਇਸ ਬਾਰੇ ਪ੍ਰੋਟੋਕਾਲ ਅਫਸਰ ਏਐਸਆਈ ਅਰੁਣ ਪਾਲ ਨੇ ਦੱਸਿਆ ਕਿ ਇਸ ਜੱਥੇ 'ਚ ਦੇਸ਼ ਭਰ ਦੇ ਪੰਜ ਸੂਬਿਆਂ ਰਾਜਸਥਾਨ, ਮਹਾਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਬਿਹਾਰ ਤੋਂ 51 ਸ਼ਰਧਾਲੂ ਪਾਕਿਸਤਾਨ ਜਾ ਰਹੇ ਹਨ। ਇਹ ਜੱਥਾ 15 ਦਸੰਬਰ ਤੋਂ 21 ਦਸੰਬਰ ਤੱਕ 7 ਦਿਨਾਂ ਲਈ ਤੀਰਥ ਯਾਤਰਾ 'ਤੇ ਜਾ ਰਿਹਾ ਹੈ। ਇਹ ਜੱਥਾ ਪਾਕਿਸਤਾਨ 'ਚ ਸਥਿਤ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ 21 ਦਸੰਬਰ ਨੂੰ ਭਾਰਤ ਪਰਤੇਗਾ।