ਸੈਕਟਰ 15 'ਚ ਕੋਰੋਨਾ ਵਾਇਰਸ ਦਾ ਇੱਕ ਕੇਸ ਆਇਆ ਸਾਹਮਣੇ, ਪੁਲਿਸ ਨੇ ਸੀਲ ਕੀਤਾ 15 ਤੇ 22 ਸੈਕਟਰ
🎬 Watch Now: Feature Video
ਚੰਡੀਗੜ੍ਹ: ਸੈਕਟਰ 15 ਦੇ ਵਿੱਚ ਇੱਕ ਕੋਰੋਨਾ ਪੌਜ਼ੀਟਿਵ ਕੇਸ ਸਾਹਮਣੇ ਆਇਆ ਹੈ। ਪੁਲਿਸ ਨੇ ਸੈਕਟਰ 15 ਤੇ 22 ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਪੁਲਿਸ ਇਸ ਦੀ ਸੂਚਨਾ ਲੋਕਾਂ ਨੂੰ ਅਨਾਉਂਸਮੈਂਟ ਰਾਹੀਂ ਦੇ ਰਹੀ ਹੈ। ਕੋਰੋਨਾ ਪੌਜ਼ੀਟਿਵ ਕੇਸ ਇੱਕ ਔਰਤ ਦਾ ਹੈ ਜੋ ਕਿ ਲੌਕਡਾਊਨ ਦੇ ਬਾਵਜੂਦ ਬੱਚਿਆ ਨੂੰ ਟਿਊਸ਼ਨ ਪੜਾਉਂਦੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿਤੀ ਤੇ ਕਿਹਾ ਕਿ ਜੋ ਵੀ ਵਿਅਕਤੀ ਘਰ ਤੋਂ ਬਾਹਰ ਨਿਕਲੇਗਾ ਉਸ ਖਿਲਾਫ ਧਾਰਾ 188 ਦੇ ਤਹਿਤ ਪਰਚਾ ਦਰਜ ਕਰਕੇ ਕਰਵਾਈ ਕੀਤੀ ਜਾਵੇਗੀ।