ਅਬੋਹਰ 'ਚ ਨੀਲ ਗਾਂ ਦਾ ਬੱਚਾ ਕੋਬਰਾ ਤਾਰ ਨਾਲ ਹੋਇਆ ਜਖ਼ਮੀ - ਕੋਬਰਾ ਤਾਰ
🎬 Watch Now: Feature Video
ਫ਼ਾਜ਼ਿਲਕਾ: ਅਬੋਹਰ ਖੇਤਰ ਵਿੱਚ ਕਿਸਾਨਾਂ ਵੱਲੋਂ ਆਪਣੀਆ ਫਸਲਾਂ ਦੀ ਸੁਰੱਖਿਆ ਲਈ ਲਗਾਈਆਂ ਗਈਆਂ ਕੋਬਰਾ ਤਾਰਾਂ ਜੰਗਲੀ ਜੀਵਾਂ ਲਈ ਲਗਾਤਾਰ ਜਾਨਲੇਵਾ ਸਾਬਤ ਹੋ ਰਹੀਆ ਹਨ। ਇਸ ਦੇ ਚਲਦੇ ਅਬੋਹਰ ਦੇ ਪਿੰਡ ਤਾਜ਼ਾ ਪੱਟੀ ਵਿੱਚ ਇੱਕ ਨੀਲ ਗਾਂ ਦਾ ਬੱਚਾ ਕੋਬਰਾ ਤਾਰਾਂ ਨਾਲ ਜਖ਼ਮੀ ਹੋ ਕੇ ਪਿੰਡ ਵਿੱਚ ਵੜ੍ਹ ਗਿਆ। ਇਸ ਨੂੰ ਖੂੰਖਾਰ ਕੁੱਤੀਆਂ ਨੇ ਵੀ ਕਾਫ਼ੀ ਜਖ਼ਮੀ ਕਰ ਦਿੱਤਾ। ਪਿੰਡ ਵਾਲੀਆਂ ਨੇ ਬੜੀ ਮਸ਼ੱਕਤ ਨਾਲ ਉਸ ਨੂੰ ਕਾਬੂ ਕਰ ਜੰਗਲੀ ਜੀਵ ਰੱਖਿਆ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ। ਨੀਲ ਗਾਂ ਦੇ ਬੱਚੇ ਨੂੰ ਅਬੋਹਰ ਵਿੱਚ ਜੰਗਲੀ ਜੀਵ ਵਿਭਾਗ ਦੇ ਰੇਸਕਿਊ ਸੈਂਟਰ ਵਿੱਚ ਲੈ ਜਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।