ਸ਼ਰਮਸਾਰ ਹੋਈ ਇਨਸਾਨੀਅਤ, 70 ਸਾਲਾ ਔਰਤ ਨਾਲ ਹੋਇਆ ਜਬਰ ਜ਼ਨਾਹ - ludhiana latest news
🎬 Watch Now: Feature Video
ਲੁਧਿਆਣਾ: ਖੰਨਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਫੌਜੀ ਦੀ 70 ਸਾਲਾਂ ਮਾਂ ਦੇ ਨਾਲ ਸ਼ਰਾਬ ਦੇ ਨਸ਼ੇ 'ਚ 42 ਸਾਲਾਂ ਦੇ ਵਿਅਕਤੀ ਨੇ ਜਬਰ ਜ਼ਨਾਹ ਕੀਤਾ। ਪੀੜਤਾ ਦੀ ਬੇਟੀ ਨੇ ਦੱਸਿਆ ਕਿ ਜਦੋਂ ਉਸ ਦੀ ਮਾਂ ਘਰ ਅੰਦਰ ਇਕੱਲੀ ਸੀ ਤਾਂ ਉਨ੍ਹਾਂ ਦੇ ਪਿੰਡ ਦਾ ਹੀ ਵਿਅਕਤੀ ਘਰ ਆਇਆ। ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸਦਰ ਥਾਣਾ ਮੁਖੀ ਹੇਮੰਤ ਕੁਮਾਰ ਨੇ ਕਿਹਾ ਕਿ ਕਥਿਤ ਦੋਸ਼ੀ ਸੁਖਦੇਵ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ। ਪੀੜਤਾ ਦਾ ਮੈਡੀਕਲ ਕਰਾਉਣ ਮਗਰੋਂ ਸਵੈਪ ਲੈਬ 'ਚ ਭੇਜੇ ਗਿਆ ਹੈ।