ਚੰਡੀਗੜ੍ਹ ਤੋਂ ਮਣੀਪੁਰ ਲਈ 600 ਵਿਦਿਆਰਥੀ ਤੇ ਨੌਕਰੀ ਵਾਲਿਆਂ ਨੂੰ ਕੀਤਾ ਜਾਵੇਗਾ ਰਵਾਨਾ - tricity news
🎬 Watch Now: Feature Video
ਚੰਡੀਗੜ੍ਹ: ਯੂ.ਪੀ, ਬਿਹਾਰ ਦੇ ਪ੍ਰਵਾਸੀ ਲੋਕਾਂ ਨੂੰ ਵਾਪਸ ਭੇਜਣ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ 17 ਸੈਕਟਰ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ 'ਚ ਮਣੀਪੁਰ ਦੇ ਲੋਕਾਂ ਨੂੰ ਉਨ੍ਹਾਂ ਦੇ ਸੂਬੇ ਵਿੱਚ ਵਾਪਸ ਭੇਜਿਆ ਜਾਵੇਗਾ। ਇਸ ਦੀ ਜਾਣਕਾਰੀ ਨੋਡਲ ਅਫ਼ਸਰ ਰਾਜੀਵ ਤਿਵਾੜੀ ਨੇ ਦਿੱਤੀ। ਨੋਡਲ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ 'ਚ ਮਣੀਪੁਰ ਦੇ ਵਿਦਿਆਰਥੀ ਤੇ ਨੌਕਰੀ ਕਰਨ ਵਾਲੇ 600 ਲੋਕ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਵਾਪਸ ਭੇਜਣ ਲਈ ਸਰਹਿੰਦ ਤੋਂ ਸਪੈਸ਼ਲ ਰੇਲਗੱਡੀ ਚਲਾਈ ਗਈ ਹੈ ਜਿਸ 'ਚ ਪੰਜਾਬ, ਚੰਡੀਗੜ੍ਹ, ਹਿਮਾਚਲ, 'ਚ ਫਸੇ ਮਣੀਪੁਰ ਦੇ ਲੋਕਾਂ ਨੂੰ ਸਾਂਝਾ ਰਵਾਨਾ ਕੀਤਾ ਜਾਵੇਗਾ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਰਹਿ ਰਹੇ ਮਣੀਪੁਰੀ ਦੇ ਲੋਕਾਂ ਤੇ ਵਿਦਿਆਰਥੀਆਂ ਨੂੰ 25 ਬੱਸਾਂ ਰਾਹੀਂ ਸਰਹਿੰਦ ਰੇਲਵੇ ਸਟੇਸ਼ਨ ਪਹੁੰਚਾਇਆ ਜਾਵੇਗਾ। ਸਰਹਿੰਦ ਰੇਲਵੇ ਸਟੇਸ਼ਨ ਤੋਂ ਸਪੈਸ਼ਲ ਰੇਲਗੱਡੀ ਰਾਹੀਂ ਉਨ੍ਹਾਂ ਨੂੰ ਉਨ੍ਹਾਂ ਦੇ ਸੂਬੇ ਲਈ ਰਵਾਨਾ ਕੀਤਾ ਜਾਵੇਗਾ।