ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਪਹੁੰਚੀ 515 ਕੁਇੰਟਲ ਕਣਕ - 515 ਕੁਇੰਟਲ ਕਣਕ
🎬 Watch Now: Feature Video
ਤਲਵੰਡੀ ਸਾਬੋ: ਅਨਲੌਕ 1.0 'ਚ ਸਰਕਾਰ ਵੱਲੋਂ ਲੰਗਰ ਸੇਵਾ ਜਾਰੀ ਰੱਖਣ ਦੀਆਂ ਹਿਦਾਇਤਾਂ ਮਿਲ ਗਈਆਂ ਹਨ ਇਸ ਉਪਰੰਤ ਲੰਗਰ ਸੇਵਾ ਜਾਰੀ ਰੱਖਣ ਲਈ ਤੇ ਕਣਕ ਭੇਜਣ ਲਈ ਇੱਕ ਲੜੀ ਆਰੰਭੀ ਗਈ ਹੈ। ਇਸ ਆਰੰਭੀ ਲੜੀ ਦੇ ਤਹਿਤ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਜਗਸੀਰ ਸਿੰਘ ਮਾਂਗੇਆਣਾ ਹਰਿਆਣਾ ਦੇ ਹਲਕਾ ਡੱਬਵਾਲੀ ਤੋਂ ਕਰੀਬ 515 ਕੁਇੰਟਲ ਕਣਕ ਇਕੱਤਰ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇ। ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰੂ ਕਾ ਲੰਗਰ ਹਰ ਸਮੇਂ ਚੱਲਦਾ ਰਿਹਾ ਹੈ ਤੇ ਇਸ ਸੰਕਟ ਦੀ ਸਥਿਤੀ 'ਚ ਵੀ ਚੱਲਦਾ ਰਹੇਗਾ।