ਪਟਿਆਲਾ 'ਚ 5 ਨਵੇਂ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਾਮਲੇ ਆਏ ਸਾਹਮਣੇ - Patiala Update
🎬 Watch Now: Feature Video
ਪਟਿਆਲਾ: ਜ਼ਿਲ੍ਹੇ ਵਿੱਚ 5 ਨਵੇਂ ਕੋਵਿਡ -19 ਪੌਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਕੋਵਿਡ -19 ਜਾਂਚ ਸਬੰਧੀ ਲੈਬ ਵਿੱਚ ਭੇਜੇ ਗਏ ਸੈਂਪਲਾ ਵਿਚੋਂ ਪੰਜ ਪੌਜ਼ੀਟਿਵ ਕੇਸਾ ਦੀ ਪੁਸ਼ਟੀ ਹੋਈ ਹੈ। ਪੌਜ਼ੀਟਿਵ ਕੇਸਾਂ ਵਿਚੋਂ 2 ਰਾਜਪੁੁਰਾ, 2 ਪਟਿਆਲਾ ਅਤੇ ਇੱਕ ਨਾਭਾ ਖੇਤਰ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਪੌਜ਼ੀਟਿਵ ਆਏ ਸਾਰੇ ਕੇਸਾਂ ਨੂੰ ਰਾਜਿੰਦਰਾ ਦੇ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰਵਾਇਆ ਜਾਵੇਗਾ।