ਲੁਧਿਆਣਾ: ਸਨੈਚਿੰਗ ਕਰਨ ਵਾਲੇ 4 ਗ੍ਰਿਫ਼ਤਾਰ ਤੇ ਚਾਈਨਾ ਡੋਰ ਵੇਚਣ ਵਾਲੇ 9 ਵਿਅਕਤੀਆਂ ਵਿਰੁੱਧ ਮਾਮਲਾ ਦਰਜ - ludhiana latest news
🎬 Watch Now: Feature Video
ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਨੈਚਿੰਗ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 35 ਮੋਬਾਇਲ ਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਦੂਜੇ ਪਾਸੇ ਪੁਲਿਸ ਨੇ ਚਾਈਨਾ ਡੋਰ ਸੰਬਧੀ ਚਲਾਈ ਮੁਹਿੰਮ ਤਹਿਤ ਇੱਕ ਹੀ ਦਿਨ 'ਚ 9 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ। ਏਡੀਸੀਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਚਾਈਨਾ ਦੀ ਡੋਰ ਬਣਾਉਣ ਵਾਲੇ 9 ਵਿਅਕਤੀਆਂ ਕੋਲ 450 ਗੱਟੂ ਬਰਾਮਦ ਕੀਤੇ ਗਏ ਹਨ।