ਨਾਜਾਇਜ਼ ਸ਼ਰਾਬ ਸਮੇਤ 4 ਗ੍ਰਿਫਤਾਰ - 140 ਪੇਟੀਆਂ ਬਰਾਮਦ
🎬 Watch Now: Feature Video
ਮੁਹਾਲੀ:ਸ਼ਰਾਬ ਦਾ ਧੰਦਾ ਕੋਰੋਨਾਕਾਲ ਵਿੱਚ ਵੀ ਖੂਬ ਚੱਲ ਰਿਹਾ ਹੈ । ਮੁਹਾਲੀ ਚ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਸਾਂਝੇ ਆਪਰੇਸ਼ਨ ਦੌਰਾਨ 4 ਮੁਲਜ਼ਮਾਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਚੰਡੀਗੜ ਤੋਂ ਸਸਤੇ ਮੁੱਲ ਉੱਤੇ ਖਰੀਦਕੇ ਪੰਜਾਬ ਚ ਮਹਿੰਗੇ ਮੁੱਲ ਤੇ ਵੇਚਣ ਦਾ ਧੰਦਾ ਕਰਦੇ ਸਨ।ਪੁਲਿਸ ਨੇ ਜਾਣਕਾਰੀ ਦਿੰਦਿਆਂ ਚਾਰ ਗੱਡੀਆਂ ਸਮੇਤ 140 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ।ਕਾਬੂ ਕੀਤੇ ਚਾਰੇ ਮੁਲਜ਼ਮਾਂ ਲੁਧਿਆਣਾ ਤੋਂ ਸਬੰਧਿਤ ਨੇ।ਪੁਲਿਸ ਨੇ ਮੁਲਜ਼ਮਾਂ ਨੂੰ ਨਾਕੇਬੰਦੀ ਦੌਰਾਨ ਕਾਬੂ ਕੀਤਾ ਹੈ।ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।