ਦਿੱਲੀ ਪਰੇਡ ਹਿੰਸਾ: ਫਤਿਹਗੜ੍ਹ ਸਾਹਿਬ ਦਾ 30 ਸਾਲਾਂ ਨੌਜਵਾਨ ਤਿਹਾੜ ਜੇਲ੍ਹ 'ਚ ਬੰਦ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: 26 ਜਨਵਰੀ ਦੀ ਕਿਸਾਨਾਂ ਦੀ ਪਰੇਡ 'ਚ ਕਈ ਕਿਸਾਨਾਂ ਦੇ ਲਾਪਤਾ ਹੋਣ ਤੇ ਜਬਰੀ ਚੁੱਕੇ ਜਾਣ ਦੀ ਖ਼ਬਰਾਂ ਸਾਹਮਣੇ ਆਈਆਂ ਸੀ। ਇਨ੍ਹਾਂ 'ਚੋਂ ਇੱਕ ਨੌਜਵਾਨ ਸਥਾਨਕ ਜ਼ਿਲ੍ਹੇ ਦਾ ਵੀ ਹੈ ਜਿਸਦਾ ਨਾਂਅ ਮਨਿੰਦਰ ਸਿੰਘ ਹੈ। ਉਸ ਦੇ ਕੇਸ ਦਾ ਜਿੰਮਾ ਸ਼੍ਰੋਮਣੀ ਅਕਾਲੀ ਦਲ ਨੇ ਲਿਆ ਹੈ। ਮਨਿੰਦਰ ਦੇ ਪਿਤਾ ਦਾ ਕਹਿਣਾ ਹੈ ਕਿ 27 ਜਨਵਰੀ ਤੱਕ ਉਸ ਨਾਲ ਗੱਲ ਹੋਈ ਹੈ ਤੇ 28 ਜਨਵਰੀ ਨੂੰ ਦਿੱਲੀ ਪੁਲਿਸ ਨੇ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਜਬਰੀ ਚੁੱਕ ਲਿਆ ਤੇ ਉਨ੍ਹਾਂ ਨੇ ਖਿਲਾਫ ਮਾਮਲੇ ਦਰਜ ਕਰ ਤਿਹਾੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।