ਲੌਕਡਾਊਨ ਕਾਰਨ ਲੁਧਿਆਣਾ 'ਚ ਫਸੀਆਂ ਛੱਤੀਸਗੜ੍ਹ ਦੀਆਂ ਤਿੰਨ ਵਿਦਿਆਰਥਣਾਂ - government help
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-7047350-thumbnail-3x2-lud4.jpg)
ਲੁਧਿਆਣਾ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਜਾਰੀ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਵੱਖ-ਵੱਖ ਸੂਬਿਆਂ 'ਚ ਫਸੇ ਹੋਏ ਹਨ। ਅਜਿਹੇ 'ਚ ਛੱਤੀਸਗੜ੍ਹ ਤੋਂ ਖੇਤੀਬਾੜੀ ਪੜ੍ਹਨ ਵਾਲੀਆਂ ਛੱਤੀਸਗੜ੍ਹ ਦੀਆਂ ਤਿੰਨ ਵਿਦਿਆਰਥਣਾਂ ਸ਼ਹਿਰ 'ਚ ਫਸ ਗਈਆਂ ਹਨ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਕਾਲੇਜ ਵੱਲੋਂ ਟ੍ਰੇਨਿੰਗ 'ਤੇ ਆਇਆਂ ਹਨ ਪਰ ਲੌਕਡਾਊਨ ਕਾਰਨ ਉਹ ਇੱਥੇ ਫਸ ਗਈਆਂ ਹਨ। ਉਹ ਕਿਰਾਏ ਉੱਤੇ ਰਹਿੰਦੀਆਂ ਹਨ। ਲੌਕਡਾਊਨ ਦੇ ਚਲਦੇ ਉਨ੍ਹਾਂ ਨੂੰ ਰਾਸ਼ਨ ਆਦਿ ਦੀ ਸਮੱਸਿਆ ਪੇਸ਼ ਆ ਰਹੀ ਹੈ ਜਿਸ ਕਾਰਨ ਉਹ ਆਪਣੇ ਘਰ ਪਰਤਣਾ ਚਾਹੁੰਦੀਆਂ ਹਨ। ਉਨ੍ਹਾਂ ਘਰ ਭੇਜੇ ਜਾਣ ਲਈ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।