24 ਸਾਲਾਂ ਨਰਸ ਨੇ ਕੀਤੀ ਖੁਦਕੁਸ਼ੀ, ਪੁਲਿਸ ਵਲੋਂ ਜਾਂਚ ਸ਼ੁਰੂ - ਪੱਖੇ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ
🎬 Watch Now: Feature Video

ਜਲੰਧਰ: ਮਖਦੂਮਪੁਰਾ ਇਲਾਕੇ ਦੇ ਸ਼ਿਵਾਲਿਕ ਅਪਾਰਟਮੈਂਟ ਫਲੈਟ ਵਿੱਚ 24 ਸਾਲਾਂ ਨਰਸ ਵਲੋਂ ਪੱਖੇ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਗਈ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਫਿਲੌਰ ਦੇ ਪਿੰਡ ਪਾਸਲਾ ਦੀ ਰਹਿਣ ਵਾਲੀ ਹੈ। ਪੁਲਿਸ ਦਾ ਕਹਿਣਾ ਕਿ ਲੜਕੀ ਕੋਲੋਂ ਕੋਈ ਵੀ ਖੁਦਕੁਸ਼ੀ ਨੋਟ ਨਾ ਮਿਲਣ ਕਾਰਨ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਸ ਸਕਿਆ। ਪੁਲਿਸ ਦਾ ਕਹਿਣਾ ਕਿ ਲੜਕੀ ਦੀ ਮ੍ਰਿਤਕ ਦੇਹ ਕਿਸੇ ਨੌਜਵਾਨ ਵਲੋਂ ਪੱਖੇ ਨਾਲੋਂ ਉਤਾਰੀ ਗਈ ਅਤੇ ਨੌਜਵਾਨ ਮੁੜ ਉਥੋਂ ਫ਼ਰਾਰ ਹੋ ਗਿਆ, ਜਿਸ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।