22 ਸਾਲ ਵਿਆਹੁਤਾ ਦੀ ਮੌਤ, ਸਹੁਰੇ ਪਰਿਵਾਰ 'ਤੇ ਮਾਰਨ ਦੇ ਇਲਜ਼ਾਮ - ਮੁਸਕਾਨ ਨਾਮ ਦੀ 22 ਸਾਲਾਂ ਵਿਆਹੁਤਾ ਦੀ ਮੌਤ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਚੌਂਕੀ ਗੁਰਬਖਸ਼ ਨਗਰ ਦੇ ਇਲਾਕਾ ਨਾਇਆ ਵਾਲੇ ਮੌੜ ਵਿਖੇ ਮੁਸਕਾਨ ਨਾਮ ਦੀ 22 ਸਾਲਾ ਵਿਆਹੁਤਾ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਹੁਰੇ ਪਰਿਵਾਰ 'ਤੇ ਲੜਕੀ ਨੂੰ ਮਾਰਨ ਦੇ ਇਲਜ਼ਾਮ ਲਗਾਏ ਗਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਡੀ ਬੇਟੀ ਨੂੰ ਉਸਦੇ ਸਹੁਰੇ ਵਿਆਹ ਤੋਂ ਬਾਅਦ ਤੰਗ ਪਰੇਸ਼ਾਨ ਕਰਦੇ ਸਨ। ਹੁਣ ਵੀ ਉਸਨੂੰ ਕੁੱਟਮਾਰ ਕੇ ਹਸਪਤਾਲ ਪਹੁੰਚਾ ਕੇ ਉਸਨੂੰ ਟੀਕਾ ਲਗਵਾ ਕੇ ਮਰਵਾ ਦਿੱਤਾ ਗਿਆ ਹੈ।