ਮਾਨਸਾ 'ਚ 2 ਹੋਰ ਪੌਜ਼ੀਟਿਵ ਕੇਸ ਆਏ ਸਾਹਮਣੇ, ਮਰੀਜ਼ਾਂ ਦੀ ਕੁੱਲ ਗਿਣਤੀ ਹੋਈ 5
🎬 Watch Now: Feature Video
ਮਾਨਸਾ ਜ਼ਿਲ੍ਹੇ 'ਚ 2 ਹੋਰ ਕੋਰੋਨਾ ਪੌਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 5 ਹੋ ਗਈ ਹੈ। ਦੱਸ ਦਈਏ ਕਿ ਦਿੱਲੀ ਦੀ ਤਬਲੀਗੀ ਜਮਾਤ ਚੋਂ ਕੁੱਲ 10 ਵਿਅਕਤੀ ਬੁੱਢਲਾਡਾ ਪਰਤੇ ਸੀ। ਜਿਨ੍ਹਾਂ ਨੂੰ ਮਾਨਸਾ ਦੀ ਮਸਜਿਦ 'ਚ ਰੱਖਿਆ ਗਿਆ ਸੀ। ਸੀਐਮਓ ਲਾਲ ਚੰਦ ਨੇ ਦੱਸਿਆ ਕਿ ਪਹਿਲਾਂ 10 ਮਰੀਜਾਂ ਦਾ ਟੈਸਟ ਕੀਤਾ ਗਿਆ ਸੀ ਜਿਸ ਚੋਂ 3 ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆਈ ਸੀ ਤੇ ਬਾਕੀਆਂ ਦੀ ਨੈਗੇਟਿਵ ਆਈ ਸੀ। 2 ਮਰੀਜ਼ਾਂ ਦੀ ਟੈਸਟ ਦੁਬਾਰਾ ਕਰਨ 'ਤੇ ਪੌਜ਼ੀਟਿਵ ਆਈ ਹੈ। ਬਾਕੀ 5 ਵਿਅਕਤੀਆਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ। ਮਾਨਸਾ 'ਚ ਪੌਜ਼ੀਟਿਵ ਮਰੀਜ਼ਾਂ 'ਚ 4 ਔਰਤਾਂ ਤੇ 1 ਮਰਦ ਹੈ।