ਪਠਾਨਟੋਕ 'ਚ ਲੋਕ-ਅਦਾਲਤਾਂ ਰਾਹੀਂ ਕੀਤਾ 1800 ਕੇਸਾਂ ਦਾ ਨਿਪਟਾਰਾ - ਪਠਾਨਟੋਕ 'ਚ ਲੋਕ-ਅਦਾਲਤਾਂ
🎬 Watch Now: Feature Video
ਪਠਾਨਕੋਟ : ਅਦਾਲਤ ਦੇ ਵਿੱਚ ਚੱਲ ਰਹੇ ਕੇਸਾਂ ਨੂੰ ਲੈ ਕੇ ਲੋਕ ਕਈ-ਕਈ ਸਾਲ ਤੱਕ ਅਦਾਲਤਾਂ ਦੇ ਧੱਕੇ ਖਾਂਦੇ ਰਹਿੰਦੇ ਸਨ ਅਤੇ ਕੇਸਾਂ ਉੱਤੇ ਜ਼ਿਆਦਾ ਪੈਸਾ ਵੀ ਲੱਗ ਜਾਂਦਾ ਹੈ, ਪਰ ਹੁਣ ਲੋਕਾਂ ਨੂੰ ਘੱਟ ਪੈਸੇ ਅਤੇ ਜਲਦੀ ਕੇਸਾਂ ਦੇ ਨਿਪਟਾਰੇ ਦੇ ਲਈ ਲੋਕ ਅਦਾਲਤਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਦੇ ਚੱਲਦੇ ਅੱਜ ਪਠਾਨਕੋਟ ਵਿੱਚ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਦੇ ਵਿੱਚ 1800 ਕੇਸਾਂ ਦੇ ਨਿਪਟਾਰੇ ਦੇ ਲਈ ਅਦਾਲਤ ਵਿੱਚ ਅਲੱਗ-ਅਲੱਗ ਥਾਵਾਂ ਉੱਤੇ 7 ਬੈਂਚ ਲਗਾਏ ਗਏ ਸਨ ਜਿਸ ਦੇ ਵਿੱਚ ਕੇਸਾਂ ਨੂੰ ਲੈ ਕੇ ਜ਼ਿਆਦਾਤਰ ਦੋਵੇਂ ਪੱਖਾਂ ਦੀ ਸਹਿਮਤੀ ਦੇ ਨਾਲ ਕੇਸ ਸੁਲਝਾਏ ਗਏ ਜਿਸ ਦੀ ਜਾਣਕਾਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਨੇ ਦਿੱਤੀ।