108 ਐਮਬੂਲੈਂਸ ਦੇ ਕਰਮਚਾਰੀਆਂ ਨੇ ਦਿੱਤੀ ਸਰਕਾਰ ਨੂੰ ਹੜਤਾਲ ਦੀ ਚਿਤਾਵਨੀ - 108 ambulance workers warn govt
🎬 Watch Now: Feature Video
108 ਨੰਬਰ ਐਮਬੂਲੈਂਸ ਚਾਲਕਾਂ ਤੇ ਕਰਮਚਾਰੀਆਂ ਨੇ ਚੰਡੀਗੜ੍ਹ ਵਿਖੇ ਸਰਕਾਰ ਨੂੰ ਹੜਤਾਲ ਤੇ ਜਾਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਵੱਲੋਂ ਇਹ ਚਿਤਾਵਨੀ ਸਮੇਂ ਸਿਰ ਤਨਖਾਹ ਤੇ ਪੂਰੀ ਤਨਖਾਹ ਨਾ ਮਿਲਣ ਕਰ ਕੇ ਦਿੱਤੀ ਗਈ ਹੈ। ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਮੰਗਾਂ ਮਨਣ ਲਈ ਇੱਕ ਮਹੀਨੇ ਦਾ ਸਮਾਂ ਦਿੰਦੇ ਹਾਂ। ਜੇ ਸਰਕਾਰ ਨੇ ਇਸ ਮਸਲੇ ਦਾ ਨਹੀਂ ਕੀਤਾ ਤਾਂ ਸਾਡੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਜਿਸ ਕੰਪਨੀ ਨੂੰ ਐਮਬੂਲੈਂਸ ਦਾ ਠੇਕਾ ਦਿੱਤਾ ਹੈ, ਉਸ ਵੱਲੋਂ ਕਰਮਚਾਰੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਨੇ ਕੰਪਨੀ 'ਤੇ ਉਨ੍ਹਾਂ ਨਾਲ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਦੇ ਦੋਸ਼ ਲਗਾਏ ਹਨ।