ਜ਼ਿਲ੍ਹੇ 'ਚ ਡੇਂਗੂ ਨਾਲ ਮੌਤ, ਹੋਰ ਮਰੀਜ਼ਾਂ ਦੇ ਹੋਣ ਦਾ ਵੀ ਖ਼ਤਰਾ, ਸਿਵਲ ਸਰਜਨ ਬੇ-ਖ਼ਬਰ - dengue in tarn taran
🎬 Watch Now: Feature Video
ਤਰਨ ਤਾਰਨ ਦੇ ਕਸਬਾ ਝਬਾਲ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। 150 ਦੇ ਕਰੀਬ ਲੋਕਾਂ ਦੇ ਡੇਂਗੂ ਪੀੜਤ ਹੋਣ ਦਾ ਖ਼ਦਸ਼ਾ ਹੈ। ਕੁਲਦੀਪ ਕੌਰ ਨਾਂਅ ਦੀ ਮਹਿਲਾ ਦੀ ਵੀਰਵਾਰ ਨੂੰ ਡੇਂਗੂ ਨਾਲ ਅੰਮ੍ਰਿਤਸਰ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਨੂੰ ਵੀ ਡੇਂਗੂ ਹੈ ਜਿਸ ਦਾ ਇਲਾਜ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। ਸਰਕਾਰੀ ਹਸਪਤਾਲ ਵਿੱਚ ਉੱਚਿਤ ਸਹੂਲਤਾਂ ਨਾ ਮਿਲਣ ਕਾਰਨ ਲੋਕ ਨਿੱਜੀ ਤੌਰ ਇਲਾਜ ਕਰਵਾਉਣ ਲਈ ਮਜ਼ਬੂਰ ਹਨ। ਜਦੋਂ ਈਟੀਵੀ ਭਾਰਤ ਦੀ ਟੀਮ ਨੇ ਇਲਾਕੇ ਦੇ ਘਰਾਂ ਦਾ ਦੌਰਾ ਕੀਤਾ ਤਾਂ, ਹਰ ਦੂਜੇ ਘਰ ਵਿੱਚ ਡੇਂਗੂ ਨਾਲ ਪੀੜਤ ਵਿਅਕਤੀ ਮੰਜਿਆਂ ਉੱਤੇ ਪਿਆ ਵੇਖਿਆ ਗਿਆ। ਉੱਥੇ ਦੂਜੇ ਪਾਸੇ, ਸਿਵਲ ਸਰਜਨ ਦਾ ਦਾਅਵਾ ਕਿ ਜ਼ਿਲ੍ਹੇ ਵਿੱਚ ਡੇਂਗੂ ਨਾਲ ਕੋਈ ਮੌਤ ਨਹੀ ਹੋਈ ਹੈ।