ਕੋਰੋਨਾ ਦੀ ਤੀਜੀ ਵੇਵ ਤੋਂ ਪਹਿਲਾਂ ਕੀਤੇ ਇਹ ਖ਼ਾਸ ਪ੍ਰਬੰਧ... - ਤੀਜੀ ਵੇਵ
🎬 Watch Now: Feature Video
ਬਠਿੰਡਾ:ਕੋਰੋਨਾ ਦੀ ਤੀਸਰੀ ਵੇਵ ਨੂੰ ਦੇਖਦਿਆਂ ਹੈਲਥ ਵਿਭਾਗ ਵੱਲੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੂਜੀ ਵੇਵ ਸਮੇਂ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਠਿੰਡਾ ‘ਚ ਸਿਹਤ ਵਿਭਾਗ ਨੇ ਸਰਕਾਰੀ ਹਸਪਤਾਲ ਵਿੱਚ ਸੱਤ ਮੀਟਰਿਕ ਟਨ ਦਾਲ ਲੀਊਕਟ ਆਕਸੀਜਨ ਪਲਾਂਟ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਅਠਾਰਾਂ ਆਈਸੀਯੂ ਬੈੱਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ, ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਿਹਤ ਸਹੂਲਤਾਂ ਵੱਲ ਜਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, ਕਿ ਪਹਿਲਾਂ ਅਕਾਸੀਜ਼ਨ ਦੀ ਕਾਫ਼ੀ ਕਮੀ ਦੇਖਣ ਨੂੰ ਮਿਲੀ ਸੀ। ਜੋ ਕਾਫ਼ੀ ਖ਼ਤਰਨਾਕ ਵੀ ਸਾਬਿਤ ਹੋਈ।