ਫਿਰੋਜ਼ਪੁਰ: ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ਉੱਤੇ ਰਹਿ ਰਹੇ ਨਾਗਰਿਕਾਂ ਨੂੰ ਟਰੰਪ ਸਰਕਾਰ ਨੇ ਡਿਪੋਰਟ ਕਰ ਦਿੱਤਾ ਹੈ। ਫਿਰੋਜ਼ਪੁਰ ਦੇ ਪਿੰਡ ਚਾਂਦੀਵਾਲਾ ਦਾ ਰਹਿਣ ਵਾਲਾ ਸੌਰਵ ਵੀ ਉਨ੍ਹਾਂ ਭਾਰਤੀਆਂ ਵਿੱਚ ਸ਼ਾਮਿਲ ਸੀ, ਜਿਨ੍ਹਾਂ ਨੂੰ ਅਮਰੀਕਾ ਨੇ ਡਿਪੋਰਟ ਕਰਕੇ ਭਾਰਤ ਵਾਪਸ ਭੇਜਿਆ ਹੈ। ਜਿਸ ਨੇ ਮੀਡੀਆ ਨਾਲ ਗੱਲਪਾਤ ਕਰਦੇ ਹੋਏ ਆਪਣੀ ਦਰਦਭਰੀ ਕਹਾਣੀ ਸੁਣਾਈ ਹੈ।
ਸੌਰਭ ਨੇ ਦੱਸਿਆ "ਮੈਂ 27 ਜਨਵਰੀ ਨੂੰ ਅਮਰੀਕਾ ਦੀ ਸਰਹੱਦ ਅੰਦਰ ਦਾਖਲ ਹੋ ਗਿਆ ਸੀ, ਪਹਿਲਾਂ ਮੈਂ ਪਹਾੜੀ ਰਸਤੇ ਰਾਹੀਂ ਅਮਰੀਕਾ ਵਿੱਚ ਦਾਖਲ ਹੋਇਆ ਸੀ, ਜਿਵੇਂ ਹੀ ਰੋਡ ਉੱਤੇ ਜਾ ਚੜ੍ਹਿਆ ਤਾਂ ਉਸ ਨੂੰ ਅਮਰੀਕੀ ਫੌਜ ਫੜ੍ਹਕੇ ਲੈ ਗਈ। ਪੁਲਿਸ ਨੇ ਸਾਨੂੰ 2-3 ਘੰਟੇ ਰੋਕ ਕੇ ਰੱਖਿਆ, ਜਿਸ ਤੋਂ ਬਾਅਦ ਸਾਨੂੰ ਕੈਂਪ ਵਿੱਚ ਲੈ ਗਏ। ਕੈਂਪ ਵਿੱਚ ਲਿਜਾ ਕੇ ਸਾਡੀਆਂ ਫੋਟੋਆਂ ਲਈਆਂ ਗਈਆ, ਸਾਡੇ ਫਿੰਗਰ ਪ੍ਰਿੰਟਸ ਲਏ ਗਏ ਅਤੇ ਸਾਡੇ ਹਸਤਾਖਰ ਵੀ ਲਏ ਗਏ। ਇਸ ਤੋਂ ਬਾਅਦ ਸਾਨੂੰ 15-18 ਦਿਨ ਉਸੇ ਕੈਂਪ ਵਿੱਚ ਰੱਖਿਆ ਗਿਆ। ਪੁਲਿਸ ਨੇ ਸਾਡੇ ਮੋਬਾਇਲ ਫੋਨ ਵੀ ਲੈ ਲਏ ਅਸੀਂ ਆਪਣੇ ਘਰਦਿਆਂ ਨਾਲ ਵੀ ਗੱਲਬਾਤ ਨਹੀਂ ਕਰ ਸਕੇ। ਉੱਥੇ ਸਾਡੇ ਕੋਈ ਬਿਆਨ ਨਹੀਂ ਲਏ ਗਏ, ਸਾਡੇ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਸਾਨੂੰ ਉਨ੍ਹਾਂ ਨੇ ਕਿਹਾ ਕਿ ਹੁਣ ਤੁਹਾਨੂੰ ਦੂਜੇ ਕੈਂਪ ਵਿੱਚ ਸਿਫਟ ਕੀਤਾ ਜਾਵੇਗਾ। ਜਿਸ ਤੋਂ ਬਾਅਦ ਜਦੋਂ ਅਸੀਂ ਜਹਾਜ਼ ਵਿੱਚ ਬੈਠ ਗਏ ਉਸ ਸਮੇਂ ਸਾਨੂੰ ਦੱਸਿਆ ਗਿਆ ਕਿ ਅਸੀਂ ਤੁਹਾਨੂੰ ਇੰਡੀਆ ਵਾਪਸ ਭੇਜਣ ਲੱਗੇ ਹਾਂ।"

ਸੌਰਵ ਨੇ ਦੱਸਿਆ ਕਿ ਮੇਰਾ ਤਕਰੀਬਨ 45-46 ਲੱਖ ਰੁਪਿਆ ਖਰਚ ਹੋ ਗਿਆ ਹੈ। ਜੋ ਅਸੀਂ 2 ਕਿਲੇ ਜਮੀਨ ਵੇਚ ਕੇ ਅਤੇ ਕੁਝ ਰਿਸ਼ਤੇਦਾਰਾਂ ਕੋਲੋਂ ਵਿਆਜ ਉੱਤੇ ਲਏ ਸੀ। ਮੈਂ ਸਰਕਾਰ ਨੂੰ ਅਪੀਲ ਕਰਦਾਂ ਹਾਂ ਕਿ ਸਾਡੀ ਮਦਦ ਕੀਤੀ ਜਾਵੇ। ਮੇਰੇ ਮਾਂ ਪਿਓ ਨੇ ਮੈਨੂੰ ਕਰਜਾ ਚੁੱਕ ਕੇ ਵਿਦੇਸ਼ ਭੇਜਿਆ ਸੀ, ਪਰ ਉੱਥੋਂ ਦੀ ਸਰਕਾਰ ਨੇ ਸਾਨੂੰ ਹੁਣ ਵਾਪਿਸ ਭੇਜ ਦਿੱਤਾ ਹੈ। ਮੈਂ 17 ਦਸੰਬਰ ਨੂੰ ਗਿਆ ਸੀ ਅਤੇ ਤਕਰੀਬਨ ਡੇਢ ਮਹੀਨੇ ਦੇ ਵਿੱਚ ਬਾਰਡਰ ਪਾਰ ਕੀਤਾ।
ਅਸੀਂ ਏਜੰਟ ਰਾਹੀਂ ਸੌਰਵ ਨੂੰ ਅਮਰੀਕਾ ਭੇਜਿਆ ਸੀ। ਜਿਸ ਲਈ ਮੈਂ ਆਪਣੀ ਜਮੀਨ ਵੇਚੀ ਅਤੇ ਰਿਸ਼ਤੇਦਾਰਾਂ ਕੋਲੋਂ ਵਿਆਜ ਉੱਤੇ ਪੈਸੇ ਇਕੱਠੇ ਕੀਤੇ। ਸਾਨੂੰ ਬਹੁਤ ਦੁੱਖ ਹੋ ਰਿਹਾ ਕਿ ਸਾਡਾ ਬੱਚਾ ਵਾਪਿਸ ਆ ਗਿਆ ਹੈ, ਅਸੀਂ ਬਹੁਤ ਉਮੀਦਾਂ ਲਗਾ ਕੇ ਉਸਨੂੰ ਵਿਦੇਸ਼ ਭੇਜਿਆ ਸੀ ਕਿ ਪਰਿਵਾਰ ਨੂੰ ਸਹਾਰਾ ਲੱਗੇਗਾ ਪਰ ਇਹ ਜੋ ਹੋਇਆ ਬਹੁਤ ਹੀ ਮਾੜਾ ਹੋਇਆ ਹੈ। - ਸੌਰਵ ਦੇ ਪਿਤਾ
- "ਇੱਕ ਤਾਂ ਕੜਾਕੇ ਦੀ ਠੰਢ ਉਪਰੋਂ ਤੇਜ਼ ਛੱਡੇ ਏਸੀ, ਨਾ ਸੋਣ ਦਿੱਤਾ, ਨਾ ਖਾਣ ਦਿੱਤਾ, ਜ਼ਿੰਦਾ ਕਿਵੇਂ ਬਚੇ ਅਸੀਂ ਨਹੀਂ ਜਾਣਦੇ ?
- ਅਮਰੀਕਾ ਤੋਂ ਡਿਪੋਰਟ ਕਰਨ ਦਾ ਮਾਮਲਾ, ਪੰਜਾਬ ਯੂਥ ਕਾਂਗਰਸ ਨੇ ਬੇੜੀਆਂ ਪਾ ਕੇ ਮੋਦੀ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ
- ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਗੁਰਮੀਤ ਸਿੰਘ ਨੇ ਸੁਣਾਈ ਹੱਡਬੀਤੀ, ਸੁਣ ਕੇ ਤੁਹਾਡੀਆਂ ਅੱਖਾਂ 'ਚੋਂ ਵੀ ਨਹੀਂ ਰੁਕਣਗੇ ਹੰਝੂ