ਸਾਲ 2019 ਦੀ ਮਾਨ ਕੌਰ ਨਾਲ ਖ਼ਾਸ ਗੱਲਬਾਤ, ਵੇਖੋ ਵੀਡੀਓ
🎬 Watch Now: Feature Video
ਸਾਲ 2019 'ਚ ਮਾਨ ਕੌਰ ਨੇ ਈਟੀਵੀ ਭਾਰਤ ਨਾਲ ਕੀਤੀ ਸੀ ਖ਼ਾਸ ਗੱਲਬਾਤ
105 ਸਾਲਾ ਦੌੜਾਕ ਮਾਨ ਕੌਰ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਆਪਣੀ ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਬਾਰੇ ਦੱਸਿਆ। ਜਦੋਂ ਦੌੜਾਕ ਬੇਬੇ ਮਾਨ ਕੌਰ ਤੋਂ ਇਹ ਸਵਾਲ ਪੁਛਿੱਆ ਗਿਆ ਕਿ ਦੌੜਣ ਨਾਲ ਉਨ੍ਹਾਂ ਨੂੰ ਕਿੰਨੀ ਕੁ ਖੁਸ਼ੀ ਮਿਲਦੀ ਹੈ ਤਾਂ ਉਨ੍ਹਾਂ ਦੱਸਿਆ ਕਿ ਦੌੜਣ ਨਾਲ ਜੋ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦਾ ਬੇਟਾ ਮਾਨ ਕੌਰ ਨੂੰ ਆਖਦਾ ਹੈ ਕਿ 400 ਮੀਟਰ ਵਾਲੀ ਦੌੜ 'ਚ ਨਹੀਂ ਦੌੜਣਾ ਫ਼ਿਰ ਵੀ ਮਾਨ ਕੌਰ ਜੀ ਆਪਣੇ ਦਿਲ ਦੀ ਸੁਣਦੇ ਹਨ। ਉਹ 400 ਮੀਟਰ ਵਾਲੀ ਦੌੜ 'ਚ ਜ਼ਰੂਰ ਦੌੜਦੇ ਹਨ। ਹੋਰ ਕੀ ਕਿਹਾ ਮਾਨ ਕੌਰ ਨੇ ਇਹ ਜਾਣਨ ਲਈ ਵੇਖੋ ਵੀਡੀਓ
Last Updated : Jul 31, 2021, 6:14 PM IST