ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਲੋਕਾਂ ਨੂੰ ਜਾਗਰੂਕ ਕਰਨ ਲਈ ਵੈਨ ਰਵਾਨਾ - District
🎬 Watch Now: Feature Video
ਮਾਨਸਾ: ਜ਼ਿਲ੍ਹਾ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ (Free Legal Services Authority) ਮਾਨਸਾ ਵੱਲੋ ਲੋੜਵੰਦ ਲੋਕਾਂ ਨੂੰ ਦਿੱਤੀ ਜਾਂਦੀ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕ ਕਰਨ ਲਈ ਇੱਕ ਜਾਗਰੂਕਤਾ ਵੈਨ (Van) ਰਵਾਨਾ ਕੀਤੀ ਗਈ ਹੈ। ਇਸ ਵੈਨ ਨੂੰ ਜੱਜ ਸ਼ਿਲਪਾ ਵਰਮਾ (Judge Shilpa Verma) ਨੇ ਝੰਡੀ ਦਿਖਾਕੇ ਰਵਾਨਾ ਕੀਤਾ। ਇਹ ਵੈਨ ਜ਼ਿਲ੍ਹੇ (District) ਵੱਖ-ਵੱਖ ਪਿੰਡਾਂ ਵਿੱਚ ਅਥਾਰਟੀ ਵੱਲੋ ਦਿੱਤੀਆਂ ਜਾਂਦੀਆਂ ਮੁਫ਼ਤ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ। ਜਿਸ ਨਾਲ ਲੋਕਾਂ ਵਿੱਚ ਜਾਗਰੂਕਤਾਂ ਆਉਣ ਨਾਲ ਆਮ ਲੋਕ ਬਿਮਾਰੀਆਂ ਤੋਂ ਬਚਣਗੇ। ਜਿਸ ਨਾਲ ਇੱਕ ਵਧੀਆ ਸਮਾਜ ਦੀ ਵੀ ਸਿਰਜਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵੈਨ ਨਾਲ ਇੱਕ ਵਿਸ਼ੇਸ਼ ਟੀਮ ਹੋਵੇਗੀ ਜੋ ਲੋਕਾਂ ਨੂੰ ਜਾਗਰੂਕ ਕਰਨ ਦਾ ਨਾਲ-ਨਾਲ ਬਿਮਾਰੀਆਂ ਦਾ ਮੌਕੇ ‘ਤੇ ਇਲਾਜ ਵੀ ਕਰੇਗੀ।