ਵਿਵੇਕ ਕਰ ਰਹੇ ਸਨ ਫ਼ਿਲਮ ਦਾ ਪ੍ਰਮੋਸ਼ਨ, ਪਰ ਚੋਣ ਕਮੀਸ਼ਨ ਨੇ ਲਗਾਈ ਫ਼ਿਲਮ 'ਤੇ ਰੋਕ - vivek
🎬 Watch Now: Feature Video
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫ਼ਿਲਮ ਰਿਲੀਜ਼ ਨਹੀਂ ਹੋਵੇਗੀ। ਚੋਣ ਕਮੀਸ਼ਨ ਨੇ ਕਿਹਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਸਿਆਸਤਦਾਨ ਦੀ ਕੋਈ ਬਾਇਓਪਿਕ ਰਿਲੀਜ਼ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਇਸ ਫ਼ਿਲਮ ਦੇ ਖ਼ਿਲਾਫ਼ ਪਟੀਸ਼ਨ 'ਤੇ ਕਾਰਵਾਈ ਕਰਦਿਆਂ ਕਿਹਾ ਸੀ ਕਿ ਇਸ ਦਾ ਫੈਸਲਾ ਚੋਣ ਕਮੀਸ਼ਨ ਕਰੇਗਾ। ਪਰ ਫ਼ਿਲਮ ਦੀ ਟੀਮ ਨੇ ਟਵੀਟ ਕਰ-ਕਰ ਇਹ ਆਖ ਦਿੱਤਾ ਸੀ ਕਿ ਫ਼ਿਲਮ 11 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦਾ ਵਿਰੋਧ ਕਾਂਗਰਸ ਪਾਰਟੀ ਨੇ ਸ਼ੁਰੂ ਤੋਂ ਹੀ ਕੀਤਾ ਸੀ ਅਤੇ ਇਹ ਕਿਹਾ ਸੀ ਕਿ ਇਸ ਫ਼ਿਲਮ ਦੇ ਰਿਲੀਜ਼ ਹੋਣ ਨਾਲ ਚੋਣ ਜਾਬਤੇ ਦਾ ਉਲੰਘਨ ਹੋਵੇਗਾ।