ਲੁਧਿਆਣਾ: ਨਗਰ ਨਿਗਮ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਅਕਾਲੀ ਆਗੂ ਬਿਕਰਮ ਮਜੀਠੀਆ ਲੁਧਿਆਣਾ ਪਹੁੰਚੇ। ਜਿਥੇ ਉਹਨਾਂ ਨੇ ਕਈ ਅਹਿਮ ਮੁੱਦਿਆਂ 'ਤੇ ਬੇਬਾਕੀ ਨਾਲ ਗੱਲ ਕੀਤੀ। ਇਸ ਮੌਕੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਸਾਨ ਧਰਨੇ ਦੇ ਨਾਲ-ਨਾਲ ਉਹਨਾਂ ਸੂਬਾ ਸਰਕਾਰ ਨੁੰ ਵੀ ਤੰਜ ਕੱਸੇ। ਉਹਨਾਂ ਕਿਹਾ ਕਿ ਨਗਰ ਨਿਗਮ ਚੋਣਾਂ 'ਚ ਸਰਕਾਰ ਵੱਲੋਂ ਡੰਡਾ ਤੰਤਰ ਵਰਤਿਆ ਜਾ ਰਿਹਾ ਹੈੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਡੱਲੇਵਾਲ ਨੂੰ ਹੋਇਆ ਕੁਝ ਤਾਂ ਕੇਂਦਰ ਅਤੇ ਸੂਬਾ ਸਰਕਾਰ ਹੋਵੇਗੀ ਜਿੰਮੇਵਾਰ, ਜਥੇਦਾਰ ਹਰਪ੍ਰੀਤ ਸਿੰਘ 'ਤੇ ਵੀ ਬੋਲੇ।
ਅਹੁੱਦੇ ਅਨੁਸਾਰ ਵਰਤਣੀ ਚਾਹੀਦੀ ਹੈ ਭਾਸ਼ਾ
ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਅਹੁਦੇ ਤੋਂ ਉਤਾਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਲੁਧਿਆਣਾ ਵਿੱਚ ਪ੍ਰੈਸ ਕਾਨਫਰਸ ਕਰਨ ਪਹੁੰਚੇ ਬਿਕਰਮ ਮਜੀਠੀਆ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਹਾਲੇ ਮੇਰੇ ਤੱਕ ਇਹ ਖਬਰ ਨਹੀਂ ਪਹੁੰਚੀ ਹੈ ਪਰ ਉਹਨਾਂ ਇਹ ਜਰੂਰ ਕਿਹਾ ਕਿ ਜਥੇਦਾਰ ਨੂੰ ਆਪਣੀ ਭਾਸ਼ਾ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਉਹਨਾਂ ਦਾ ਜੋ ਉਹਦਾ ਹੈ ਉਹ ਸਾਰੇ ਸਿੱਖ ਕੌਮ ਲਈ ਸਤਿਕਾਰਯੋਗ ਹੈ ਉਹ ਗੁਰੂ ਦੇ ਬੰਦੇ ਹਨ ਜੇਕਰ ਗੁਰੂ ਦੇ ਬੰਦੇ ਅਜਿਹੀ ਭਾਸ਼ਾ ਦਾ ਇਸਤੇਮਾਲ ਕਰਨਗੇ। ਉਹਨਾਂ ਕਿਹਾ ਕਿ ਲੋਕ ਇਹੀ ਚਾਹੁੰਦੇ ਹਨ ਕਿ ਜਿੰਨਾ ਵੱਡਾ ਅਹੁਦਾ ਹੋਵੇ ਉਸ ਦੀ ਜੁਬਾਨ ਉਨੀ ਮਿੱਠੀ ਹੋਵੇ। ਉਹਨਾਂ ਕਿਹਾ ਕਿ ਸਾਡੇ ਵਰਗੇ ਤਾਂ ਅਜਿਹੀ ਭਾਸ਼ਾ ਵਰਤ ਸਕਦੇ ਨੇ ਪਰ ਇੱਕ ਜਥੇਦਾਰ ਦੇ ਅਹੁੱਦੇ 'ਤੇ ਬੈਠੇ ਸਿੰਘ ਤੋਂ ਅਜਿਹੀ ਭਾਸ਼ਾ ਕੋਈ ਵੀ ਉਮੀਦ ਨਹੀਂ ਕਰਦਾ।
ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੱਗੀ ਢਾਅ
ਨਗਰ ਨਿਗਮ ਚੋਣਾਂ ਨੂੰ ਲੈ ਕੇ ਉਹਨਾਂ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਆਮ ਆਦਮੀ ਪਾਰਟੀ ਦੀ ਸਰਕਾਰ ਚ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਉਹਨਾਂ ਕਿਹਾ ਕਿ ਅੱਜ ਵੀ ਬਲਾਸਟ ਹੋਇਆ ਹੈ ਅਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਬਲਾਸਟ ਹੋ ਰਹੇ ਹਨ ਜਿਨਾਂ ਨੂੰ ਸਰਕਾਰ ਇਹ ਕਹਿ ਕੇ ਟਾਲ ਰਹੀ ਹੈ ਕਿ ਇਹ ਬਲਾਸਟ ਨਹੀਂ ਹਨ ਸਗੋਂ ਟਾਇਰ ਫਟਿਆ ਹੈ ਉਹਨਾਂ ਕਿਹਾ ਕਿ ਇਸ ਤੇ ਗੋਰ ਫਰਮਾਉਣੀ ਚਾਹੀਦੀ।
- ਡੱਲੇਵਾਲ ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਪਾਈ ਝਾੜ, ਕੱਲ ਤੱਕ ਮੰਗੀ ਮੈਡੀਕਲ ਰਿਪੋਰਟ
- ਲੁਧਿਆਣਾ ਨਗਰ ਨਿਗਮ ਚੋਣਾਂ ਲਈ ਢਾਈ ਹਜ਼ਾਰ ਪੁਲਿਸ ਬਲ ਰਹੇਗਾ ਤਾਇਨਾਤ, ਡੀਸੀ ਨੇ ਦਿੱਤੀ ਜਾਣਕਾਰੀ
- ਸਾਲ 2024 'ਚ ਪੰਜਾਬ ਸਰਕਾਰ ਦੇ ਵੱਡੇ ਫੈਸਲੇ, ਕਿੰਨੇ ਲੋਕਾਂ ਦੇ ਹਿੱਤ 'ਚ ਤੇ ਕਿਹੜੇ ਫੈਸਲਿਆਂ ਨੇ ਤੰਗ ਕੀਤੇ ਪੰਜਾਬੀ, ਦੇਖੋ ਲਿਸਟ
ਚੋਣਾਂ ਜਿੱਤਣ ਲਈ ਸਰਕਾਰ ਦੇ ਹਥਕੰਡੇ
ਦੂਜੇ ਪਾਸੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਸਰਕਾਰ ਡੰਡਾ ਤੰਤਰ ਦੀ ਵਰਤੋਂ ਕਰ ਰਹੀ ਹੈ। ਸਰਕਾਰ ਕਿਸੇ ਵੀ ਢੰਗ ਦੇ ਨਾਲ ਇਹਨਾਂ ਚੋਣਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਪਿਛਲੇ ਸਾਲਾਂ ਦੇ ਦੌਰਾਨ ਕੋਈ ਕੰਮ ਹੀ ਨਹੀਂ ਕੀਤੇ ਜੇਕਰ ਕੰਮ ਕੀਤੇ ਹੁੰਦੇ ਤਾਂ ਉਹਨਾਂ ਨੂੰ ਅਜਿਹਾ ਨਹੀਂ ਕਰਨਾ ਪੈਂਦਾ। ਉਹਨਾਂ ਕਿਹਾ ਕਿ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਬਣੇ ਹਨ ਉਹ ਪਹਿਲਾਂ ਕਦੇ ਨਹੀਂ ਬਣੇ ਇੱਕ ਐਮਐਲਏ ਦਿੱਲੀ ਵਿੱਚੋਂ ਜੋ ਕਿ ਅਰਵਿੰਦ ਕੇਜਰੀਵਾਲ ਹੈ ਉਹ ਪੰਜਾਬ ਨੂੰ ਬੈਠ ਕੇ ਨਹੀਂ ਚਲਾ ਸਕਦਾ