ਸਿੱਧੂ ਮੂਸੇਵਾਲਾ ਦਾ ਰਿਲੀਜ਼ ਹੋਇਆ ਨਵਾਂ ਵਿਵਾਦ ! - SidhuMoose Wala Songs
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6027118-thumbnail-3x2-sidhu.jpg)
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮੁੜ ਤੋਂ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲੇ ਦੇ ਸ਼ੋਅ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਇਹ ਕਹਿ ਰਿਹਾ ਹੈ ਕਿ ਹੁਣ ਦੱਸੋਂ ਕਿਦਾਂ, ਕਿਦਾਂ ਕੰਡਾ ਕੱਢਣਾ, ਜੱਟ ਜ਼ਮਾਨਤ ਉੱਤੇ ਬਾਹਰ ਆਇਆ ਹੋਇਆ ਹੈ। ਸਿਰਫ਼ ਇਹ ਹੀ ਲਫ਼ਜ਼ ਸਿੱਧੂ ਮੂਸੇਵਾਲੇ ਨੇ ਨਹੀਂ ਬੋਲੇ ਬਲਕਿ ਹਾਈਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਵੀ ਕੀਤੀ, ਲੋਕਾਂ ਅੱਗੇ ਭੜਕਾਊ ਗੀਤ 'ਧੱਕਾ' ਵੀ ਗਾਇਆ।