ਪੰਜਾਬੀ ਅਦਾਕਾਰ ਤਰਸੇਮ ਪਾਲ ਨੇ ਰਿਸ਼ੀ ਕਪੂਰ ਦੇ ਦੇਹਾਂਤ 'ਤੇ ਜਤਾਇਆ ਦੁੱਖ - ਤਰਸੇਮ ਪਾਲ ਨੇ ਰਿਸ਼ੀ ਕਪੂਰ ਲਈ ਜਤਾਇਆ ਦੁੱਖ
🎬 Watch Now: Feature Video
ਚੰਡੀਗੜ੍ਹ: ਪਾਲੀਵੁੱਡ ਤੇ ਬਾਲੀਵੁੱਡ ਇੰਡਸਟਰੀ ਵਿੱਚ ਅਦਾਕਾਰ ਰਿਸ਼ੀ ਕਪੂਰ ਦੇ ਦੇਹਾਂਤ ਕਾਰਨ ਸੋਗ ਦੀ ਲਹਿਰ ਹੈ। ਹਰ ਕੋਈ ਉਨ੍ਹਾਂ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ। ਪਾਲੀਵੁੱਡ ਦੇ ਸੀਨੀਅਰ ਅਦਾਕਾਰ ਤਰਸੇਮ ਪਾਲ ਵੱਲੋਂ ਰਿਸ਼ੀ ਕਪੂਰ ਦੇ ਦੇਹਾਂਤ ਉੱਤੇ ਦੁੱਖ ਜਤਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਰਿਸ਼ੀ ਕਪੂਰ 1970 ਦੇ ਪ੍ਰਸਿੱਧ ਕਲਾਕਾਰ ਸਨ ਜੋ ਕਿ ਆਪਣੀ ਅਦਾਕਾਰੀ ਦੇ ਨਾਲ ਬਾਲੀਵੁੱਡ ਅਤੇ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੇ ਸੀ। ਅੱਜ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਸਾਰੇ ਬਹੁਤ ਦੁਖੀ ਹਨ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।