ਮੈਂਡੀ ਨੇ ਫ਼ਿਲਮ ਸਾਕ ਨੂੰ ਕੀਤੀ ਸੀ ਨਾਹ, ਜਾਣੋ ਕੀ ਸੀ ਕਾਰਨ - ਅਦਾਕਾਰਾ ਮੈਂਡੀ ਤੱਖਰ
🎬 Watch Now: Feature Video
6 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਸਾਕ ਦੇ ਪ੍ਰਮੋਸ਼ਨ ਲਈ ਫ਼ਿਲਮ ਦੀ ਟੀਮ ਚੰਡੀਗੜ੍ਹ ਪੁੱਜੀ। ਇਸ ਮੌਕੇ ਫ਼ਿਲਮ 'ਚ ਮੁੱਕ ਕਿਰਦਾਰ ਅਦਾ ਕਰ ਰਹੀ ਅਦਾਕਾਰਾ ਮੈਂਡੀ ਤੱਖਰ ਨੇ ਮੀਡੀਆ ਦੇ ਸਨਮੁੱਖ ਹੁੰਦਿਆਂ ਇਹ ਗੱਲ ਕਹੀ ਕਿ ਪਹਿਲਾਂ ਉਨ੍ਹਾਂ ਫ਼ਿਲਮ ਨੂੰ ਨਾਂ ਕਰ ਦਿੱਤੀ ਸੀ ਕਿਉਂਕਿ ਜੋਬਨਪ੍ਰੀਤ ਇੱਕ ਨਵਾਂ ਕਲਾਕਾਰ ਹੈ ਮੈਂਡੀ ਆਪਣੇ ਕਰੀਅਰ ਦੇ ਨਾਲ ਰਿਸਕ ਨਹੀਂ ਲੈਣਾ ਚਾਹੁੰਦੀ ਸੀ ਪਰ ਜਦੋਂ ਉਹ ਨਿਰਦੇਸ਼ਕ ਕਮਲਪ੍ਰੀਤ ਨੂੰ ਮਿਲੇ ਤਾਂ ਉਨ੍ਹਾਂ ਨੇ ਆਪਣਾ ਫ਼ੈਸਲਾ ਬਦਲ ਦਿੱਤਾ ਅਤੇ ਫ਼ਿਲਮ ਨੂੰ ਹਾਂ ਕਰ ਦਿੱਤੀ।