'ਮੈਂ ਵਰਜ਼ਨ ਹੂੰ' ਦਾ ਹੋਇਆ ਆਗਾਜ਼ - mein virgin hun
🎬 Watch Now: Feature Video
ਚੰਡੀਗੜ੍ਹ ਵਿੱਚ ਨਾਟਕ 'ਮੈਂ ਵਰਜ਼ਨ ਹੂੰ' ਦਾ ਪੰਜਾਬ ਕਲਾ ਭਵਨ ਵਿੱਖੇ ਆਯੋਜਨ ਕੀਤਾ ਗਿਆ। ਇਸ ਨਾਟਕ ਦਾ ਮੰਚਨ ਫਿਨਿਕਸ ਥੀਏਟਰ ਸੁਸਾਇਟੀ ਦੇ ਕਲਾਕਾਰਾਂ ਵੱਲੋਂ ਕੀਤਾ ਗਿਆ। ਇਸ ਨਾਟਕ ਨੂੰ ਕਿਰਪਾਲ ਕਜ਼ਾਕ ਨੇ ਲਿਖਿਆ ਅਤੇ ਮਨਿੰਦਰ ਸਿੰਘ ਨੇ ਡਾਇਰੈਕਟ ਕੀਤਾ ਹੈ। ਨਾਟਕ ਦੇ ਡਾਇਰੈਕਟਰ ਮਨਿੰਦਰ ਨੇ ਇਸ ਨਾਟਕ ਦੀ ਕਹਾਣੀ ਬਾਰੇ ਦੱਸਿਆ, "ਇਹ ਮੇਰੀ ਪਹਿਲੀ ਪ੍ਰੋਡਕਸ਼ਨ ਹੈ ਜਿਸ ਨੂੰ ਅਸੀ ਮਿਲ ਕੇ ਤਿਆਰ ਕੀਤਾ ਗਿਆ। ਮੈਂ ਇਸ ਗੰਭੀਰ ਮੁੱਦੇ ਨੂੰ ਲੋਕਾਂ ਅੱਗੇ ਲੈ ਕੇ ਆਉਣਾ ਚਾਹੁੰਦਾ ਹਾਂ ਜਿਸ ਦੇ ਬਾਰੇ ਲੋਕ ਸਾਰਿਆਂ ਦੇ ਸਾਹਮਣੇ ਖੁੱਲ੍ਹ ਕੇ ਗੱਲ ਕਰਨ ਵਿੱਚ ਹਿਚਕਦੇ ਹਨ। ਇਸ ਨਾਟਕ ਦੀ ਕਹਾਣੀ ਮਨੀ ਨਾਂਅ ਦੇ ਵਿਅਕਤੀ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਵਿਦੇਸ਼ ਤੋਂ ਪੜ੍ਹ ਕੇ ਆਇਆ ਹੁੰਦਾ ਹੈ।" ਇਸ ਨਾਟਕ ਵਿੱਚ ਗੁਰਸੇਵਕ ਸੌਦਾ, ਰਿਧੀਮਾ ਗੁਪਤਾ, ਜਗਦੇਵ ,ਸਿਮਰਨਜੀਤ ਕੌਰ ਅਤੇ ਪਰਮਜੀਤ ਕੌਰ ਨੇ ਮੁੱਖ ਭੂਮਿਕਾ ਨਿਭਾਈ।