ਦੁਨੀਆ ਘੁੰਮਣੀ ਹੈ ਤਾਂ ਅੰਗ੍ਰੇਜੀ ਆਉਣੀ ਲਾਜ਼ਮੀ ਹੈ: ਗੁਰਦਾਸ ਮਾਨ - gurdas maan latest video
🎬 Watch Now: Feature Video
ਗੁਰਦਾਸ ਮਾਨ ਨੇ ਆਪਣੀ ਇੱਕ ਪੇਸ਼ਕਾਰੀ ਵੇਲੇ ਕਿਹਾ ਹੈ ਕਿ ਇੱਕਲੀ ਪੰਜਾਬੀ ਨੂੰ ਲੈਕੇ ਬੈਠੇ ਰਹੇ ਤਾਂ ਆਪਣੇ ਸੂਬੇ 'ਚ ਹੀ ਬੈਠ ਰਹਾਂਗੇ, ਖੂਹ ਦੇ ਡੱਡੂ ਹੀ ਬਣੇ ਰਹਾਂਗੇ। ਗੁਰਦਾਸ ਮਾਨ ਨੇ ਇਹ ਵੀ ਕਿਹਾ ਕਿ ਜੇਕਰ ਦੁਨੀਆ ਘੁੰਮਣੀ ਹੈ ਤਾਂ ਅੰਗ੍ਰੇਜੀ ਆਉਣੀ ਲਾਜ਼ਮੀ ਹੈ। ਇਸ ਪ੍ਰਫੋਮੇਂਸ 'ਚ ਗੁਰਦਾਸ ਮਾਨ ਨੇ ਪੰਡਿਤ ਰਾਓ 'ਤੇ ਵੀ ਨਿਸ਼ਾਨਾ ਵਿੰਨਿਆ ,ਦਰਅਸਲ ਪੰਡਿਤ ਰਾਓ ਨੇ ਗੁਰਦਾਸ ਮਾਨ ਦੇ ਗੀਤ ਆਪਣਾ ਪੰਜਾਬ ਹੋਵੇ ਗੀਤ ਦਾ ਵਿਰੋਧ ਕੀਤਾ ਸੀ। ਪੰਡਿਤ ਰਾਓ ਦੇ ਵਿਰੋਧ ਦਾ ਜਵਾਬ ਦਿੰਦੇ ਹੋਏ ਗੁਰਦਾਸ ਮਾਨ ਨੇ ਇਸ ਗੀਤ ਦੇ ਬੋਲਾਂ 'ਚ ਬਦਲਾਅ ਕੀਤਾ ਅਤੇ ਕਿਹਾ ਹੱਦ ਹੀ ਹੋ ਗਈ ਹੈ।