ਅੰਕਿਤਾ ਲੋਖੰਡੇ ਦੀ ਨਵੀਂ ਖਬਰ ਆਈ ਸਾਹਮਣੇ - ਅੰਕਿਤਾ ਲੋਖੰਡੇ
🎬 Watch Now: Feature Video
ਮੁੰਬਈ: ਮਸ਼ਹੂਰ ਟੀਵੀ ਅਦਾਕਾਰਾ ਅੰਕਿਤਾ ਲਖੰਡੇ ਡੇਲੀਸੋਪ ਟੀਵੀ ਸ਼ੋਅ ਪਵਿੱਤਰ ਰਿਸ਼ਤਾ ਦੇ ਸੈਟ 'ਤੇ ਮੁੜ ਵਾਪਸੀ ਕਰ ਰਹੀ ਹੈ। ਇਸ ਸ਼ੋਅ ਨੇ 12 ਸਾਲ ਪਹਿਲਾਂ ਅੰਕਿਤਾ ਨੂੰ ਅਰਚਨਾ ਤੇ ਮਰਹੂਮ ਅਦਾਕਾਰ ਸੁਸ਼ਾਂਤ ਰਾਜਪੂਤ ਨੂੰ ਬਤੌਰ ਮਾਨਵ ਘਰ-ਘਰ ਵਿੱਚ ਪਛਾਣ ਦਵਾਈ ਸੀ। ਮੁੜ ਇਹ ਪਸੰਸਦੀ ਸ਼ੋਅ ਮੁੜ ਪਰਦੇ 'ਤੇ ਵਾਪਸੀ ਕਰ ਰਿਹਾ ਹੈ। ਅੰਕਿਤਾ ਮੁੜ ਅਰਚਨਾ ਦੇ ਕਿਰਦਾਰ ਨੂੰ ਨਿਭਾਉਣ ਲਈ ਤਿਆਰ ਹੈ ਜਦੋਂ ਕਿ ਮਾਨਵ ਦਾ ਕਿਰਦਾਰ ਅਦਾਕਾਰ ਸਰੀਰ ਸ਼ੇਖ ਨਿਭਾਉਣਗੇ। ਇਸ ਤੋਂ ਪਹਿਲਾਂ ਇਹ ਕਿਰਦਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਬਾਅਦ ਵਿੱਚ ਹਿਤੇਨ ਤੇਜ਼ਵਾਨੀ ਨੇ ਨਿਭਾਇਆ ਹੈ। ਸ਼ੋਅ ਨਿਰਮਾਤਾਵਾਂ ਨੇ ਆਲਟ ਬਾਲਾਜੀ (ALT BALAJI) ਦੇ ਪੇਜ਼ 'ਤੇ ਕਲਾਕਾਰਾਂ ਦਾ ਫਰਸਟ ਲੁੱਕ ਜਾਰੀ ਕੀਤਾ ਹੈ। ਜਿਥੇ ਇੱਕ ਪਾਸੇ ਕੁੱਝ ਲੋਕ ਕਲਾਕਾਰਾਂ ਦੇ ਫਰਸਟ ਲੁੱਕ 'ਤੇ ਖੁਸ਼ ਹੋਏ, ਉਥੇ ਹੀ ਕੁੱਝ ਨੇ ਕਿਹਾ ਕਿ ਇਸ ਸ਼ੋਅ 'ਚ ਸੁਸ਼ਾਂਤ ਦੀ ਥਾਂ ਕੋਈ ਨਹੀਂ ਲੈ ਸਕਦਾ।