ਗਾਊ ਹੱਤਿਆ 'ਤੇ ਭੜਕੇ ਸ਼ਿਵ ਸੈਨਾ ਆਗੂ ਦੀ ਪੁਲਿਸ ਨੂੰ ਚੇਤਾਵਨੀ - ਭੜਕੇ ਸ਼ਿਵ ਸੈਨਾ
🎬 Watch Now: Feature Video
ਜਲੰਧਰ: ਪਿੰਡ ਵਰਿਆਣਾ ਦੇ ਪਿਛਲੇ ਇੱਕ ਖਾਲੀ ਪਲਾਂਟ ਵਿੱਚ ਚਾਰ ਗਾਵਾਂ ਦੇ ਸਿਰ ਅਤੇ ਬੋਰੇ ਵਿੱਚ ਇਨ੍ਹਾਂ ਦੋਵਾਂ ਦੀਆਂ ਖੱਲਾਂ ਬਰਾਮਦ ਹੋਈਆਂ ਹਨ। ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਉਧਰ ਘਟਨਾ ਤੋਂ ਬਾਅਦ ਸ਼ਿਵ ਸੈਨਾ ਤਾਂਗੜੀ ਦੇ ਚੇਅਰਮੈਨ (Chairman of Shiv Sena Tangri) ਸੁਨੀਲ ਕੁਮਾਰ ਬੰਟੀ ਵੱਲੋਂ ਘਟਨਾ ਦੀ ਨਿਖੇਧੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਹਾਲੇ ਟਾਂਡਾ ਵਿਖੇ ਗਊ ਹੱਤਿਆ (Cow slaughter) ਦੇ ਮਾਮਲੇ ਸਾਹਮਣੇ ਆਏ ਸਨ ਅਤੇ ਅੱਜ ਜਲੰਧਰ ਵਿਖੇ ਵੀ ਇਹੋ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੁਝ ਬਹਾਰੀ ਤਾਕਤਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆ ਹਨ, ਦੂਜੇ ਪਾਸੇ ਮਾਮਲੇ ਪੁਲਿਸ (Police) ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:19 PM IST