ਰੈਵਨਿਊ ਅਤੇ ਪਟਵਾਰੀਆਂ ਨੇ ਹੜਤਾਲ ਲਈ ਵਾਪਸ, ਮਾਲ ਮੰਤਰੀ ਨੇ ਦਿੱਤਾ ਇਹ ਭਰੋਸਾ - ਪਟਵਾਰੀ ਅਤੇ ਮਾਲ ਅਧਿਕਾਰੀ ਅਣਮਿੱਥੇ ਸਮੇਂ ਲਈ ਹੜਤਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14880341-983-14880341-1648640855841.jpg)
ਬਠਿੰਡਾ: ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਵਿਖੇ ਕਿਸਾਨਾਂ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ’ਚ ਹੋਏ ਟਕਰਾਅ ਤੋਂ ਬਾਅਦ ਸਮੁੱਚੇ ਸੂਬੇ ਦੇ ਪਟਵਾਰੀ ਅਤੇ ਮਾਲ ਅਧਿਕਾਰੀ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ ਸਨ ਅਤੇ ਉਨ੍ਹਾਂ ਵੱਲੋਂ ਮਾਲ ਮੰਤਰੀ ਦੇ ਭਰੋਸੇ ਤੋਂ ਬਾਅਦ ਇਹ ਹੜਤਾਲ ਵਾਪਸ ਲੈ ਲਈ ਗਈ ਹੈ। ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਮੇਘ ਸਿੰਘ ਸਿੱਧੂ ਨੇ ਕਿਹਾ ਕਿ ਲੰਬੀ ਵਿਖੇ ਜੋ ਘਟਨਾ ਵਾਪਰੀ ਹੈ ਅਤਿ ਮੰਦਭਾਗੀ ਹੈ ਉਹ ਵੀ ਕਿਸਾਨਾਂ ਦੇ ਪੁੱਤ ਹਨ ਪਰ ਇਸ ਤਰ੍ਹਾਂ ਕਿਸੇ ਵੀ ਅਧਿਕਾਰੀ ਨੂੰ ਬੰਦੀ ਬਣਾਉਣਾ ਗਲਤ ਹੈ। ਉਨ੍ਹਾਂ ਕਿਹਾ ਜੇ ਕਿਸਾਨਾਂ ਨੂੰ ਰੋਸ ਹੈ ਤਾਂ ਹੀ ਕਿਸੇ ਮੰਤਰੀ ਦਾ ਘਿਰਾਓ ਕਰਨ ਜਾਂ ਮਾਲ ਮੰਤਰੀ ਦਾ ਘਿਰਾਓ ਕਰਨ ਪਰ ਇਸ ਤਰ੍ਹਾਂ ਕਿਸੇ ਅਧਿਕਾਰੀ ਨੂੰ ਬੰਧਕ ਬਣਾਉਣਾ ਬਹੁਤ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਮਾਲ ਮੰਤਰੀ ਵਲੋਂ ਪੰਜ ਅਪ੍ਰੈਲ ਨੂੰ ਉਨ੍ਹਾਂ ਦੀ ਐਸੋਸੀਏਸ਼ਨ ਨੂੰ ਦਿੱਤੇ ਗਏ ਬੈਠਕ ਦੇ ਸੱਦੇ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਹੜਤਾਲ ਵਾਪਸ ਲੈ ਲਈ ਗਈ ਹੈ।
Last Updated : Feb 3, 2023, 8:21 PM IST