ਜੀ.ਵੀ.ਕੇ ਪਾਵਰ ਪਲਾਂਟ ਦੇ ਸੁਰੱਖਿਆ ਕਰਮਚਾਰੀ ਵੱਲੋਂ ਧਰਨਾ - ਜੀ.ਵੀ.ਕੇ ਦੇ ਮੁੱਖ ਗੇਟ ਅੱਗੇ ਧਰਨਾ
🎬 Watch Now: Feature Video
ਤਰਨਤਾਰਨ: ਕਸਬਾ ਗੋਇੰਦਵਾਲ ਸਾਹਿਬ (Town Goindwal Sahib) ਵਿਖੇ ਸਥਿਤ ਜੀ.ਵੀ.ਕੇ. ਥਰਮਲ ਪਾਵਰ ਪਲਾਂਟ (GVK Thermal power plant) ਦੇ ਸੁਰੱਖਿਆ ਕਰਮਚਾਰੀ ਵੱਲੋਂ ਆਪਣੀਆ ਮੰਗਾਂ ਸਬੰਧੀ ਦੇਰ ਰਾਤ ਤੋਂ ਜੀ.ਵੀ.ਕੇ ਦੇ ਮੁੱਖ ਗੇਟ ਅੱਗੇ ਧਰਨਾ (Protest in front of GVK main gate) ਦਿੱਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਧਰਨਾ ਦੇ ਰਹੇ ਸੁਰੱਖਿਆ ਕਰਮਚਾਰੀ ਵੱਲੋਂ ਉਨ੍ਹਾਂ ਨੂੰ ਧਮਕਾਉਣ ਦੀ ਗੱਲ ਵੀ ਆਖੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਧਰਨਾਕਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਪਿਛਲੇ 2 ਸਾਲ ਦਾ ਅਰੀਆਰ ਬਕਾਇਆ ਰਾਸ਼ੀ ਦਾ ਅਜੇ ਤੱਕ ਭੁਗਤਾਨ ਨਹੀਂ ਕੀਤਾ ਗਿਆ ਹੈ। ਜਦੋਂ ਵੀ ਕੋਈ ਸੁਰੱਖਿਆ ਕਰਮਚਾਰੀ ਕੋਈ ਛੁੱਟੀ ਕਰਦਾ ਹੈ ਤਾਂ ਉਸ ਦੀ ਤਨਖਾਹ ਵਿੱਚੋਂ 1500 ਰੁਪਏ ਕੱਟੇ ਜਾਂਦੇ ਹਨ। ਜਿਸ ਦਾ ਇਨ੍ਹਾਂ ਕਰਮਚਾਰੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
Last Updated : Feb 3, 2023, 8:11 PM IST