ਪੁਲਿਸ ਲਾਈਨ ਜਗਰਾਓਂ ਵਿਖੇ ਔਰਤਾਂ ਲਈ ਕੀਤਾ ਗਿਆ ਪ੍ਰੋਗਰਾਮ - ਪੁਲਿਸ ਲਾਈਨ ਜਗਰਾਉਂ
🎬 Watch Now: Feature Video
ਲੁਧਿਆਣਾ: 8 ਮਾਰਚ ਨੂੰ ਪੂਰੀ ਦੁਨੀਆਂ ਅੰਤਰਰਾਸ਼ਟਰੀ ਮਹਿਲਾ ਦਿਵਸ(International Women's Day) ਮਨਾਉਂਦੀ ਹੈ। ਰਾਸ਼ਟਰ ਲਈ ਔਰਤਾਂ ਦੇ ਯਤਨਾਂ ਅਤੇ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਭਾਰਤ ਵੀ ਇਸ ਦਿਨ ਨੂੰ ਮਹਿਲਾ ਦਿਵਸ ਵਜੋਂ ਵੀ ਮਨਾਉਂਦਾ ਹੈ। ਇਸੇ ਤਰ੍ਹਾਂ ਹੀ ਪੁਲਿਸ ਲਾਈਨ ਜਗਰਾਉਂ ਵਿਖੇ ਐਸ.ਐਸ.ਪੀ ਕੇਤਨ ਪਾਟਿਲ ਬਲੀਰਾਮ ਦੀ ਅਗਵਾਈ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਐਸ.ਪੀ ਹੈਡਕੁਆਟਰ ਪ੍ਰਿਥੀਪਾਲ ਸਿੰਘ, ਐਸ.ਪੀ ਗੁਰਦੀਪ ਸਿੰਘ, ਐਸ.ਪੀ ਗੁਰਮੀਤ ਕੌਰ ਅਤੇ ਡੀ.ਐਸ.ਪੀ ਦਲਜੀਤ ਸਿੰਘ ਵਿਰਕ ਵੀ ਮੌਜੂਦ ਸਨ। ਐਸ. ਐਸ. ਪੀ. ਕੇਤਨ ਪਾਟਿਲ ਬਲੀਰਾਮ ਨੇ ਕਿਹਾ ਕਿ ਇਕ ਔਰਤ ਹੀ ਸਮੁੱਚੇ ਰਿਸ਼ਤਿਆਂ ਨੂੰ ਬਾਖੂਬੀ ਨਿਭਾਉਂਦੀ ਹੈ। ਔਰਤਾਂ ਦਾ ਹਰ ਖੇਤਰ ’ਚ ਸਮਾਜ ਲਈ ਆਪਣਾ ਇਕ ਵੱਡਮੁੱਲਾ ਯੋਗਦਾਨ ਵੀ ਹੈ।
Last Updated : Feb 3, 2023, 8:19 PM IST