Zomato ਬੁਆਏ ਦੀ ਵੀਡੀਓ ਵਾਇਰਲ; ਜਾਣੋ, ਕਿਉ ਘੋੜੇ ਉੱਤੇ ਬੈਠ ਕੇ ਕੀਤੀ ਫੂਡ ਡਿਲੀਵਰੀ - Deliver Food in Hyderabad
🎬 Watch Now: Feature Video


Published : Jan 3, 2024, 3:55 PM IST
ਹੈਦਰਾਬਾਦ ਦੇ ਚੰਚਲਗੁੜਾ ਇਲਾਕੇ ਦੇ ਇੱਕ ਜ਼ੋਮੈਟੋ ਡਿਲੀਵਰੀ ਬੁਆਏ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਜ਼ੋਮੈਟੋ ਫੂਡ ਡਿਲੀਵਰੀ ਬੁਆਏ ਗ੍ਰਾਹਕਾਂ ਨੂੰ ਭੋਜਨ ਪਹੁੰਚਾਉਣ ਲਈ ਘੋੜੇ ਦੀ ਮਦਦ ਲੈ ਰਿਹਾ ਹੈ। ਇਸ ਦੌਰਾਨ ਜਿਨ੍ਹਾਂ ਲੋਕਾਂ ਨੇ ਡਿਲੀਵਰੀ ਬੁਆਏ ਨੂੰ ਘੋੜੇ 'ਤੇ ਸਵਾਰ ਹੋ ਕੇ ਆਰਡਰ ਪਹੁੰਚਾਉਂਦੇ ਦੇਖਿਆ, ਉਨ੍ਹਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਹੈਦਰਾਬਾਦ ਸ਼ਹਿਰ ਦੀਆਂ ਟ੍ਰੈਫਿਕ ਵਾਲੀਆਂ ਸੜਕਾਂ 'ਤੇ ਬਹੁਤ ਸਾਰੇ ਵਾਹਨਾਂ ਦੇ ਵਿਚਕਾਰ ਇਹ ਡਿਲੀਵਰੀ ਬੁਆਏ ਘੋੜੇ 'ਤੇ ਸਵਾਰ ਹੋ ਕੇ ਅਤੇ ਮੋਢੇ 'ਤੇ ਪਾਰਸਲ ਲੈ ਕੇ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ, ਹੁਣ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।