ਮਸਤੂਆਣਾ ਮੈਡੀਕਲ ਕਾਲਜ ਮਾਮਲਾ: ਐੱਸਜੀਪੀਸੀ ਖ਼ਿਲਾਫ਼ ਸਥਾਨਕਵਾਸੀਆਂ ਨੇ ਕੀਤਾ ਟਰੈਕਟਰ ਮਾਰਚ - ਐੱਸਜੀਪੀਸੀ ਲੋਕ ਭਲਾਈ ਦੇ ਕੰਮ ਵਿੱਚ ਅੜਿੱਕਾ ਬਣ ਰਹੀ
🎬 Watch Now: Feature Video
ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਉੱਤੇ (Tractor march against SGPC in Sangrur ) ਰੋਕ ਲਗਾਉਣ ਦੇ ਮਾਮਲੇ ਨੂੰ ਲੈਕੇ ਇਲਾਕੇ ਦੇ ਲੋਕਾਂ ਨੇ ਐਸਜੀਪੀਸੀ ਦੇ ਖਿਲਾਫ ਰੋਸ ਵਜੋਂ ਟਰੈਕਟਰ ਮਾਰਚ ਕੀਤਾ। 400 ਤੋਂ ਵੱਧ ਟਰੈਕਟਰ ਇਸ ਮਾਰਚ ਦਾ ਹਿੱਸਾ ( 400 tractors were part of this march) ਬਣੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਸੇਵਾ ਲਈ ਜਾਣੀ ਜਾਂਦੀ ਸੰਸਥਾ ਐੱਸਜੀਪੀਸੀ ਅੱਜ ਲੋਕ ਭਲਾਈ ਦੇ ਕੰਮ ਵਿੱਚ ਅੜਿੱਕਾ ਬਣ (SGPC becoming a hindrance in public welfare) ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਡੀਕਲ ਕਾਲਜ ਲਈ ਪੈਸੇ ਜਾਰੀ ਕਰ ਦਿੱਤੇ ਗਏ ਹਨ ਪਰ ਸ਼੍ਰੋਮਣੀ ਕਮੇਟੀ ਆਪਣੇ ਹਿੱਤਾਂ ਲਈ ਲੋਕਾਂ ਨਾਲ ਧੱਕਾ ਕਰ ਰਹੀ ਹੈ ਅਤੇ ਕਾਨੂੰਨ ਦਾ ਸਹਾਰਾ ਲੈਕੇ ਮੈਡੀਕਲ ਕਾਲਜ ਨਹੀਂ ਬਣਨ ਦੇ ਰਹੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਐੱਸਜੀਪੀਸੀ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਾਲਜ ਨਹੀਂ ਬਣ ਜਾਂਦਾ।
Last Updated : Feb 3, 2023, 8:38 PM IST