ਫਿਰੋਜ਼ਪੁਰ 'ਚ ਤਿੰਨ ਨੌਜਵਾਨ ਭੇਦਭਰੇ ਹਾਲਤਾਂ 'ਚ ਹੋਏ ਲਾਪਤਾ, ਨਹਿਰ ਨੇੜਿਓਂ ਬਰਾਮਦ ਹੋਇਆ ਟੁੱਟਿਆ ਮੋਟਰਸਾਈਕਲ - Faridkot news
🎬 Watch Now: Feature Video


Published : Nov 21, 2023, 6:52 AM IST
ਫਰੀਦਕੋਟ ਦੇ ਪਿੰਡ ਝਰੀਵਾਲਾ ਦਾ ਰਹਿਣ ਵਾਲੇ (youth of Jhariwala village of Faridkot is missing) ਨੌਜਵਾਨ ਅਕਾਸ਼ਦੀਪ ਸਿੰਘ,ਅਨਮੋਲਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਬਾਈਕ 'ਤੇ ਵਿਆਹ ਲਈ ਖਰੀਦਦਾਰੀ ਕਰਕੇ ਵਾਪਸ ਆਪਣੇ ਪਿੰਡ ਆ ਰਹੇ ਸਨ। ਜਿਵੇਂ ਹੀ ਤਿੰਨੋਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰੁਕਨਾ ਬੇਗੂ ਕੋਲ ਪੁੱਜੇ ਤਾਂ ਉਨ੍ਹਾਂ ਦੀ ਬਾਈਕ ਨੂੰ ਪਿੱਛੇ ਤੋਂ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਨੌਜਵਾਨ ਨਹਿਰ ਵਿੱਚ ਡਿੱਗ ਗਏ ਅਤੇ ਤਿੰਨਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਇਹ ਘਟਨਾ ਸ਼ਨੀਵਾਰ ਰਾਤ ਦੀ ਦੱਸੀ ਜਾ ਰਹੀ ਹੈ। ਜਦੋਂ ਨੌਜਵਾਨ ਘਰ ਵਾਪਸ ਨਹੀਂ ਪਰਤੇ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਐੱਸ.ਪੀ.ਡੀ ਰਣਧੀਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੁਣ ਤੱਕ ਨੌਜਵਾਨ ਬਾਰੇ ਕੁਝ ਪਤਾ ਨਹੀਂ ਲੱਗਾ ਹੈ ਅਤੇ ਗੋਤਾਖੋਰਾਂ ਵੱਲੋਂ ਵੀ ਨਹਿਰ ਵਿੱਚ ਭਾਲ (Search in the canal) ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ ਹੈ।