ਫਗਵਾੜਾ ਵਿਖੇ ਨਹੀਂ ਲੱਗ ਰਹੀ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਮ - ਏਐੱਸਆਈ ਸੁਖਜਿੰਦਰ ਸਿੰਘ

🎬 Watch Now: Feature Video

thumbnail

By

Published : May 26, 2022, 1:36 PM IST

Updated : Feb 3, 2023, 8:23 PM IST

ਜਲੰਧਰ: ਫਗਵਾੜਾ ਸ਼ਹਿਰ ਦੇ ਨਿਊ ਮਨਸਾ ਦੇਵੀ ਨਗਰ ਗਲੀ ਨੰਬਰ ਇੱਕ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰ ਸੋਨਮ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਰਾਤੀਂ ਸਿਹਤ ਖ਼ਰਾਬ ਹੋਣ ਕਰਕੇ ਉਹ ਰਾਤ ਉਨ੍ਹਾਂ ਦੀ ਦਵਾਈ ਲੈਣ ਲਈ ਹਸਪਤਾਲ ਗਏ ਸੀ। ਜਦੋਂ ਉਹ ਦਵਾਈ ਲੈ ਕੇ ਵਾਪਸ ਆਏ ਤਾਂ ਘਰ ਦੀਆਂ ਕੁੰਡੀਆਂ ਦਰਵਾਜ਼ੇ ਸਾਰੇ ਟੁੱਟੇ ਹੋਏ ਸਨ ਅਤੇ ਉਨ੍ਹਾਂ ਜਦੋਂ ਅੰਦਰ ਵੜ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਹੋਇਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਉਨ੍ਹਾਂ ਦੇ ਘਰ ਦੇ ਭਾਂਡੇ ਘਰ ਵਿੱਚ ਪਏ ਤਕਰੀਬਨ 70 ਹਜ਼ਾਰ ਰੁਪਏ ਅਤੇ ਗੋਲਡ ਲੈ ਕੇ ਚੋਰ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੌਕੇ ਉੱਤੇ ਪਹੁੰਚੇ ਏਐੱਸਆਈ ਸੁਖਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੀ ਇਹ ਪਰਿਵਾਰ ਬੀਤੀ ਰਾਤ ਤਕਰੀਬਨ 10.30 ਵਜੇ ਦਵਾਈ ਲੈਣ ਲਈ ਹਸਪਤਾਲ ਗਿਆ ਸੀ। ਜਿਸ ਤੋਂ ਬਾਅਦ ਜਦੋਂ ਉਹ ਘਰ ਆਏ ਤਾਂ ਆਉਂਦਿਆਂ ਨੂੰ ਚੋਰਾਂ ਵੱਲੋਂ ਘਰ ਵਿਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
Last Updated : Feb 3, 2023, 8:23 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.