ਬਿਜਲੀ ਦੇ ਸਮਾਨ ਦੀ ਦੁਕਾਨ ਤੋਂ ਲੱਖਾਂ ਦੀ ਚੋਰੀ - Hoshiarpur today news
🎬 Watch Now: Feature Video
ਹੁਸ਼ਿਆਰਪੁਰ ਦੇ ਡੀਸੀ ਦਫਤਰ ਬਾਹਰ ਮੌਜੂਦ ਇਕ electrical shop ਨੂੰ ਦੇਰ ਰਾਤ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦਿਆਂ ਹੋਇਆਂ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ। ਆਪਣੀ ਸਿ਼ਕਾਇਤ ਨੂੰ ਲੈ ਕੇ ਪੀੜਤ ਦੁਕਾਨਦਾਰ ਥਾਣਾ ਸਿਟੀ ਪੁਲਿਸ ਕੋਲ ਗਿਆ ਤਾਂ ਉਨ੍ਹਾਂ ਵਲੋਂ ਇਹ ਕਹਿ ਦਿੱਤਾ ਗਿਆ ਕਿ ਇਹ ਰਕਬਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ ਇਹ ਸਦਰ ਥਾਣੇ ਅਧੀਨ ਹੈ ਤੇ ਜਦੋਂ ਦੁਕਾਨ ਸਦਰ ਥਾਣੇ ਗਿਆ ਤਾਂ ਉਨ੍ਹਾਂ ਵਲੋਂ ਵੀ ਇਹੀ ਕਹਿ ਕੇ ਆਪਣਾ ਪੱਲਾ ਝਾੜ ਲਿਆ ਗਿਆ। ਕਾਫੀ ਸਮੇਂ ਬਾਅਦ ਜਦੋਂ ਥਾਣਾ ਸਿਟੀ ਪੁਲਿਸ ਨੂੰ ਪਤਾ ਲੱਗਿਆਂ ਕਿ ਇਹ ਰਕਬਾ ਉਨ੍ਹਾਂ ਦੇ ਥਾਣੇ ਅਧੀਨ ਹੈ ਤਾਂ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਕੇ ਦੇਖਣ ਪਹੁੰਚਿਆਂ। ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਤੇ ਜਦੋਂ ਸਵੇਰੇ ਆਇਆ ਤਾਂ ਉਸਦਾ ਸਾਮਾਨ ਖਿਲਰਿਆ ਹੋਇਆ ਸੀ ਤੇ ਦੁਕਾਨ ਦਾ ਕਰੀਬ 8 ਤੋਂ 10 ਲੱਖ ਦਾ ਨੁਕਸਾਨ ਹੋਇਆ ਹੈ। mahadev electrical shop Theft of lakhs
Last Updated : Feb 3, 2023, 8:31 PM IST