ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮ ਕੀਤੇ ਗ੍ਰਿਫ਼ਤਾਰ - ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ
🎬 Watch Now: Feature Video
ਬਠਿੰਡਾ ਦੀ ਬਸਤੀ ਖੇਤਾ ਸਿੰਘ (Basti Kheta Singh of Bathinda) ਵਿੱਚ ਬੀਤੇ ਦਿਨ ਰਾਤ ਨੂੰ ਮਾਂ ਪੁੱਤ ਉੱਤੇ ਕੀਤੇ ਗਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਘਟਨਾ ਵਿੱਚ ਮਧੂ ਗੋਇਲ ਦੀ ਮੌਤ (Madhu Goyal died in the incident) ਹੋ ਗਈ ਸੀ ਜਦੋਂ ਕਿ ਮਧੂ ਗੋਇਲ ਦੇ ਪੁੱਤਰ ਵਿਕਾਸ ਗੋਇਲ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਦਾ ਇਲਾਜ ਬਠਿੰਡਾ ਦੇ ਪ੍ਰਾਈਵੇਟ ਡਾਕਟਰ ਦੇ ਚੱਲ ਰਿਹਾ ਹੈ। ਐਸਪੀਡੀ ਆਈਪੀਐਸ ਅਜੇ ਗਾਂਧੀ ਨੇ ਦੱਸਿਆ ਕਿ ਵਿਕਾਸ ਵੱਲੋਂ ਘਰ ਦੀ ਉਸਾਰੀ ਕੀਤੀ ਜਾ ਰਹੀ ਸੀ ਅਤੇ ਚਾਰ ਨੌਜਵਾਨਾਂ ਵੱਲੋਂ ਵਿਕਾਸ ਕੁਮਾਰ ਦੇ ਘਰ ਇਸ ਮਨਸ਼ਾ ਲਈ ਦਾਖਲ ਹੋਇਆ ਗਿਆ ਕਿ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਸਕਣ। ਲੁਟੇਰਿਆਂ ਨੇ ਹਮਲਾ ਕਰਕੇ 25 ਹਜ਼ਾਰ ਦੇ ਕਰੀਬ ਰਕਮ ਲੁੱਟੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਏ। ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ (Three accused were arrested) ਗਿਆ ਹੈ ਅਤੇ ਇਸ ਮਾਮਲੇ ਵਿੱਚ ਸ਼ਾਮਲ ਚੌਥੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਿਕ ਤਿੰਨ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਹਨਾਂ ਨੌਜਵਾਨਾਂ ਦੇ ਪਿਛੋਕੜ ਨੂੰ ਖੰਗਾਲਿਆ ਜਾ ਸਕੇ।
Last Updated : Feb 3, 2023, 8:36 PM IST