ਪੁੱਤ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਮੁਖਾਤਿਬ ਹੋਈ ਸਿੱਧੂ ਮੂਸੇਵਾਲਾ ਦੀ ਮਾਂ, ਕਿਹਾ... - ਮੂਸੇ ਪਿੰਡ
🎬 Watch Now: Feature Video
ਮਾਨਸਾ: ਪੰਜਾਬ ਦੇ ਚਮਕਦੇ ਸਿਤਾਰੇ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਪੂਰਾ ਦੇਸ਼ ਗਮ ਵਿੱਚ ਡੁੱਬ ਗਿਆ, ਹੁਣ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੀ ਮਾਤਾ ਕੈਮਰੇ ਦੇ ਸਾਹਮਣੇ ਆ ਕੇ ਬੋਲੀ। ਉਨ੍ਹਾਂ ਕਿਹਾ ਕਿ ਸਿੱਧੂ ਦੀ ਸੋਚ ਸੀ ਕਿ ਪਿੰਡ ਵਿਕਾਸ ਪੱਖੋਂ ਮੋਹਰੀ ਹੋਵੇ, ਜਿਸ ਤਰ੍ਹਾਂ ਸਿੱਧੂ ਮੂਸੇ ਵਾਲਾ ਨੇ ਦੁਨੀਆਂ ਦੇ ਵਿੱਚ ਮੂਸੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ, ਉਸ ਤਰ੍ਹਾਂ ਪਿੰਡ ਵੀ ਸੋਹਣਾ ਪਿੰਡ ਹੋਵੇ ਅਤੇ ਅਸੀਂ ਉਸ ਦੇ ਸੁਪਨੇ ਨੂੰ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੋਚ ਸੀ ਕਿ ਇਲਾਕੇ ਦੇ ਵਿੱਚ ਕੈਂਸਰ ਹਸਪਤਾਲ ਹੋਵੇ ਅਤੇ ਇਸ ਤੋਂ ਪਹਿਲਾਂ ਕੈਂਸਰ ਦੇ ਮਰੀਜ਼ਾਂ ਨੂੰ ਰਾਹਤ ਦੇਣ ਦੇ ਲਈ ਕੈਂਸਰ ਚੈੱਕਅਪ ਕੈਂਪ ਲਗਵਾਉਂਦੇ ਰਹੇ ਹਨ, ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀ ਚੱਲ ਰਹੀ ਜਾਂਚ ਜੇਕਰ ਵਧੀਆ ਹੋਵੇ ਵੀ ਤਾਂ ਚੰਗੀ ਗੱਲ ਹੈ, ਪਰਿਵਾਰ ਇਨਸਾਫ਼ ਚਾਹੁੰਦਾ ਹੈ।
Last Updated : Feb 3, 2023, 8:24 PM IST