ਅਜਨਾਲਾ ਵਿੱਚ ਮੋਟਰਸਾਈਕਲ 'ਤੇ ਘੁੰਮ ਰਹੇ ਭੂੰਡ ਆਸ਼ਕਾਂ ਦੀ ਖੈਰ ਨਹੀਂ !
ਅਜਨਾਲਾ ਸ਼ਹਿਰ ਅੰਦਰ ਲੜਕੀਆਂ ਦੇ ਸਕੂਲ ਬਾਹਰ ਅੱਜ ਉਸ ਵੇਲੇ ਮੋਟਰਸਾਈਕਲ ਉੱਤੇ ਘੁੰਮ ਰਹੇ ਭੂੰਡ ਆਸ਼ਕਾਂ ਨੂੰ ਭਾਜੜਾਂ ਪੈ ਗਈਆਂ, ਜਦ ਥਾਣਾ ਅਜਨਾਲਾ ਦੀ ਐਸਐਚਓ ਮੈਡਮ ਸਪਿੰਦਰ ਕੌਰ ਨੇ ਪਹੁੰਚ ਕੇ ਸਕੂਲ ਦੇ ਬਾਹਰ ਮੋਟਰਸਾਇਕਲ ਉੱਤੇ ਗੇੜੀਆ ਮਾਰ ਰਹੇ ਮੰਡਿਆ ਨੂੰ ਕਾਬੂ ਕੀਤਾ। ਉੱਥੇ ਹੀ ਹਥਿਆਰਾਂ ਦੀ ਨੁੰਮਾਇਸ਼ 'ਤੇ ਪਾਬੰਦੀ ਨੂੰ ਲੈਕੇ ਬਿਨਾ ਨੰਬਰੀ ਮੋਟਰਸਾਇਲ ਅਤੇ ਹਥਿਆਰ ਦੀਆ ਫੋਟੋਆਂ ਅਤੇ ਸ਼ੋਸ਼ਲ ਮੀਡੀਆ ਦੀ ਇੰਸਟਾਗਰਾਮ ਆਈ.ਡੀ ਨੂੰ ਹਟਾਇਆ। ਸਕੂਲ ਬਾਹਰ ਅਵਾਰਾ ਘੁੰਮ ਰਹੇ ਮੁੰਡਿਆਂ ਨੂੰ ਵਾਰਨਿੰਗ ਦਿੱਤੀ ਗਈ ਕਿ ਸਕੂਲ ਬਾਹਰ ਘੁੰਮਣਾ ਬੰਦ ਕਰ ਦੇਣ ਨਹੀ ਤਾਂ ਸ਼ਖਤ ਕਾਨੂੰਨੀ ਕਾਰਵਾਈ ਹੋਵੇਗੀ।
Last Updated : Feb 3, 2023, 8:34 PM IST