ਗੁਰੂ ਘਰ ਵਿਚ ਹੋਈ ਚੋਰੀ ਦੀ ਘਟਨਾ CCTV ਵਿੱਚ ਕੈਦ - Hoshiarpur update news
🎬 Watch Now: Feature Video
ਤਿੱਬੜੀ ਰੋਡ ਤੇ ਸਥਿਤ ਰਾਮਗੜੀਆ ਗੁਰਦੁਆਰਾ ਸਾਹਿਬ ਨੂੰ ਦੇਰ ਰਾਤ ਦੋ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਉਸ ਵਿੱਚੋ ਕਰੀਬ 25 ਹਜ਼ਾਰ ਰੁਪਏ ਚੋਰੀ ਕੀਤੇ ਗਏ ਹਨ। ਚੋਰਾਂ ਦੀ ਉਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਵਾਰਾ ਸਾਹਿਬ ਦੇ ਸੇਵਾਦਾਰ ਕਿਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਆਏ ਤਾਂ ਗੁਰਦੁਆਰਾ ਸਾਹਿਬ ਦੇ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਉਹਨਾਂ ਕਿਹਾ ਕਿ ਸੀਸੀ ਟੀਵੀ ਵੇਖਣ ਤੇ ਪਤਾ ਲਗਾ ਕਿ ਚੋਰਾਂ ਨੇ ਪਹਿਲਾਂ ਤਾਲਾ ਤੋੜਨ ਦੀ ਕੋਸ਼ਿਸ ਕੀਤੀ ਜਦੋਂ ਤਾਲਾ ਨਹੀਂ ਟੁੱਟਿਆ ਤਾਂ ਨਾਲ ਦੀ ਦੁਕਾਨ ਵਿੱਚੋ ਪੌੜੀ ਲੀਆ ਕੇ ਕੰਧ ਟੱਪ ਕੇ ਗੁਰਦੁਵਾਰਾ ਸਾਹਿਬ ਵਿਚ ਦਾਖ਼ਲ ਹੋ ਕੇ ਚੋਰਾਂ ਨੇ ਗੋਲਕ ਤੋੜ ਕੇ ਉਸ ਵਿਚੋਂ 25 ਹਜ਼ਾਰ ਦੇ ਕਰੀਬ ਕੈਸ਼ ਚੋਰੀ ਕਰ ਫ਼ਰਾਰ ਹੋ ਗਏ।
Last Updated : Feb 3, 2023, 8:31 PM IST