ਗੁਰੂ ਨਗਰੀ 'ਚ ਸ਼ਰੇਆਮ ਘੁੰਮ ਰਹੇ ਬਦਮਾਸ਼, SBI ਗਾਹਕ ਸੇਵਾ ਕੇਂਦਰ ਦੇ ਮਾਲਿਕ ਤੋਂ ਕੀਤੀ ਲੁੱਟ - 80 ਹਜ਼ਾਰ ਰੁਪਏ ਲੁੱਟ
🎬 Watch Now: Feature Video
Published : Jan 7, 2024, 11:18 AM IST
ਅੰਮ੍ਰਿਤਸਰ: ਸੂਬੇ ਵਿੱਚ ਅਪਰਾਧਿਕ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਚੋਰਾਂ ਨੇ ਦਿਨ ਦਿਹਾੜੇ ਬੈਂਕ ਸੈਟਰ ਨੂੰ ਨਿਸ਼ਾਨਾ ਬਣਾਇਆ। ਇਸ ਸੈਂਟਰ ਵਿੱਚੋਂ ਚੋਰਾਂ ਨੇ ਦਿਨ ਦਿਹਾੜੇ 80 ਹਜ਼ਾਰ ਰੁਪਏ ਲੁੱਟ ਲਏ। ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ ‘ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਖੋਸਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਸਥਿਤ ਪਿਲਰ ਨੰਬਰ 50 ਦੇ ਸਾਹਮਣੇ ਪ੍ਰੇਮ ਸੇਵਾ ਕੇਂਦਰ ‘ਚ ਦੁਪਹਿਰ ਸਮੇਂ ਤਿੰਨ ਨੌਜਵਾਨ ਆਏ। ਉੱਥੇ ਪਹੁੰਚਦਿਆਂ ਹੀ ਤਿੰਨਾਂ ਨੇ ਆਪਣੀ ਪਿਸਤੌਲ ਅਤੇ ਚਾਕੂ ਕੱਢ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਸੇਵਾ ਕੇਂਦਰ ਦੇ ਮਾਲਕ ਪ੍ਰੇਮ ਕੁਮਾਰ ਤੋਂ ਕਰੀਬ 80 ਹਜ਼ਾਰ ਰੁਪਏ ਖੋਹ ਲਏ ਅਤੇ ਫਰਾਰ ਹੋ ਗਏ। ਮੁਲਜ਼ਮ ਉਸਦਾ ਮੋਬਾਈਲ ਅਤੇ ਪਰਸ ਵੀ ਲੈ ਗਏ ਹਨ। ਜਿਸ ਦੀ ਜਾਂਚ ਜਾਰੀ ਹੈ।