ਕੈਬਨਿਟ ਮੰਤਰੀ ਦੇ ਘਰ ਬਾਹਰ ETT ਪਾਸ ਉਮੀਦਵਾਰਾਂ ਦਾ ਧਰਨਾ - Faridkot news in punjabi
🎬 Watch Now: Feature Video
ਫਰੀਦਕੋਟ ਸਿੱਖਿਆ ਵਿਭਾਗ ਵਿਚ ਵਿਮੁਕਤ ਜਾਤੀਆਂ ਲਈ 2 ਪ੍ਰਤੀਸ਼ਤ ਰਿਜ਼ਰਵੇਸ਼ਨ ਦੇ ਨੋਟਫਿਕੇਸ਼ਨ ਨੂੰ ਪੰਜਾਬ ਸਰਕਾਰ ਵੱਲੋਂ ਰੱਦ ਕਰਨ ਦੇ ਰੋਸ ਵਿਚ ਵਿਮੁਕਤ ਜਾਤੀ ਦੇ ETT ਪਾਸ ਉਮੀਦਵਾਰਾਂ ਵੱਲੋਂ ਪਿਛਲੇ 17 ਦਿਨ ਤੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਫਰੀਦਕੋਟ ਵਿਖੇ ਰਿਹਾਇਸ਼ ਦੇ ਬਾਹਰ ਦਿਨ ਰਾਤ ਦਾ ਧਰਨਾਂ ਦਿੱਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਬਲਜੀਤ ਕੌਰ ਖੁਦ ਧਰਨਾਕਾਰੀਆ ਨਾਲ ਮੁਲਾਕਾਤ ਕੀਤੀ ਜਿਥੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਸਾਹਿਬ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਪਰ ਨਾ ਕੋਈ ਸਿੱਟਾ ਨਿਕਲਦਾ ਦੇਖ ਕੇ ਅੱਜ ਫਿਰ ਵਿਮੁਕਤ ਜਾਤੀਆਂ ਸੰਘ ਦਾ ਗੁੱਸਾ ਫੁੱਟਿਆ ਅਤੇ ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਤੋ ਰੋਸ ਮਾਰਚ ਸ਼ੁਰੂ ਕਰ ਫ਼ਰੀਦਕੋਟ ਸ਼ਹਿਰ ਵਿੱਚ ਦੀ ਪ੍ਰਦਰਸ਼ਨ ਕਰਦੇ ਹੋਏ ਭਾਈ ਘਨੱਈਆ ਚੌਕ ਵਿੱਚ ਜਾਮ ਕਰ ਮੁੱਖ ਮੰਤਰੀ ਭਗਵੰਤ ਮਾਨ , ਕੈਬਨਿਟ ਮੰਤਰੀ ਬਲਜੀਤ ਕੌਰ ਅਤੇ ਵਿਧਾਇਕ ਫ਼ਰੀਦਕੋਟ ਗੁਰਦਿਤ ਸੇਖੋਂ ਦਾ ਪੁਤਲਾ ਫੂਕਿਆ ਤੇ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ।Protest of ETT pass candidates outside Cabinet Minister Baljit Kaur s house
Last Updated : Feb 3, 2023, 8:31 PM IST