ਬੰਦੀ ਸਿੰਘਾਂ ਦੀ ਰਿਹਾਈ ਤੇ 1984 ਦੇ ਇਨਸਾਫ਼ ਲਈ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ
🎬 Watch Now: Feature Video
ਫਰੀਦਕੋਟ: ਕਿਰਤੀ ਕਿਸਾਨ ਯੂਨੀਅਨ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ ਵੀਰਵਾਰ ਨੂੰ ਫਰੀਦਕੋਟ ਵਿਚ ਰੋਸ ਮਾਰਚ Protest march in Faridkot ਕਰਦਿਆਂ 1984 ਸਿੱਖ ਨਸਲਕੁਸ਼ੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ Protest march in release of captive Singha ਮੰਗ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕੇਂਦਰੀ ਵਜਾਰਤ ਨੇ ਹਮੇਸ਼ਾ ਹੀ ਘੱਟ ਗਿਣਤੀਆਂ ਨਾਲ ਧੱਕੇਸ਼ਾਹੀ ਕੀਤੀ ਹੈ। ਉਹਨਾਂ ਕਿਹਾ 1984 ਵਿਚ ਕਾਂਗਰਸ ਪਾਰਟੀ ਨੇ ਸਿੱਖ ਨਸਲਕੁਸ਼ੀ ਤੋਂ ਬਾਅਦ ਵੱਡਾ ਲਾਹਾ ਲਿਆ ਅਤੇ 404 ਸੀਟਾਂ ਹਿੰਦੂਤਵ ਨੂੰ ਖਤਰੇ ਦੇ ਨਾਮ ਉੱਤੇ ਜਿੱਤੀਆਂ। ਉਹਨਾਂ ਕਿਹਾ ਕਿ ਇਸੇ ਤਰਾਂ ਹੀ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕਰ ਕੇ ਭਾਜਪਾ ਨੇ ਸਿਆਸਤ ਕੀਤੀ ਅਤੇ ਨਾ ਤਾਂ ਗੁਜਰਾਤ ਦੰਗਿਆਂ ਦਾ ਇਨਸਾਫ ਮੀਲਿਆ ਅਤੇ ਨਾ ਹੀ ਦਿੱਲੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਅੱਜ ਤੱਕ ਇਨਸਾਫ ਮਿਲਿਆ।
Last Updated : Feb 3, 2023, 8:31 PM IST
TAGGED:
Protest march in Faridkot