ਸਰਕਾਰ ਅਤੇ ਸਰਕਾਰੀ ਬਸ ਮੁਲਾਜ਼ਮਾਂ ਦੀ ਲੜਾਈ ਵਿੱਚ ਫਸੀਆਂ ਸਵਾਰੀਆਂ - ਸਰਕਾਰੀ ਬੱਸਾਂ ਦੇ ਚੱਕੇ ਜਾਮ
🎬 Watch Now: Feature Video
ਜਲੰਧਰ ਵਿਖੇ ਸ਼ੁਕਰਵਾਰ ਤੋਂ ਸਰਕਾਰੀ ਬਸ ਮੁਲਾਜ਼ਮਾਂ ਦੇ ਧਰਨੇ ਕਾਰਨ ਸਰਕਾਰੀ ਬੱਸਾਂ ਦੇ ਚੱਕੇ ਜਾਮ ਕੀਤੇ ਗਏ ਹਨ। ਹਾਲਾਂਕਿ, ਕੱਲ੍ਹ ਕੁੱਝ ਘੰਟੇ ਲਈ ਬਸ ਸਟੈਂਡ ਬੰਦ ਕਰ ਦਿੱਤਾ ਗਿਆ ਸੀ, ਪਰ ਅੱਜ ਤੋਂ ਸੋਮਵਾਰ ਤੱਕ ਹੁਣ ਸਰਕਾਰੀ ਬੱਸਾਂ ਪੂਰਨ ਤੌਰ 'ਤੇ ਹੜਤਾਲ ਦੇ ਚੱਲਦੇ ਨਹੀਂ ਚੱਲਣਗੀਆਂ। ਬਸ ਮੁਲਾਜ਼ਮ ਦਾ ਕਹਿਣਾ ਹੈ ਕਿ ਸਰਕਾਰ ਨੇ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ ਗਏ। ਇੱਕ ਪਾਸੇ, ਸਰਕਾਰ ਉਨ੍ਹਾਂ ਨੂੰ ਪੱਕੇ ਨਹੀਂ ਕਰ ਰਹੀ, ਦੂਜੇ ਪਾਸੇ ਅਨਟ੍ਰੇਂਡ ਲੋਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਸਰਕਾਰ ਨਾਲ ਸੋਮਵਾਰ ਨੂੰ ਮੁਲਾਜ਼ਮਾਂ ਦੀ ਮੀਟਿੰਗ ਹੈ, ਪਰ ਇਸ ਸਭ ਵਿੱਚ ਆਮ ਲੋਕਾਂ ਨੂੰ ਜਿੰਨਾ ਨੇ ਬੱਸਾਂ ਵਿਚ ਸਫ਼ਰ ਕਰਨਾ ਹੈ, ਉਨ੍ਹਾਂ ਨੂੰ ਖ਼ਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਨ੍ਹਾਂ ਮਸਲਿਆਂ ਦਾ ਹੱਲ ਜਲਦੀ ਕੱਢਣਾ ਚਾਹੀਦਾ ਹੈ, ਤਾਂਕਿ ਆਮ ਲੋਕ ਪਰੇਸ਼ਾਨ ਨਾ ਹੋਣ।
Last Updated : Feb 3, 2023, 8:36 PM IST