ਭਤੀਜੇ ਨੇ ਚਾਚੇ ਤੇ ਭਰਾ ਉਤੇ ਚਲਾਈਆਂ ਗੋਲੀਆਂ - Tarn Taran TODAY NEWS
🎬 Watch Now: Feature Video
ਤਰਨਤਾਰਨ ਸਰਹੱਦੀ ਪਿੰਡ ਡੱਲ ਮੰਗਲਵਾਰ ਨੂੰ ਗਹਿਣੇ ਦੀ ਜ਼ਮੀਨੀ ਵੰਡ ਨੂੰ ਲੈ ਕੇ ਹੋਏ ਵਿਵਾਦ ਕਾਰਨ ਭਤੀਜੇ ਨਛੱਤਰ ਸਿੰਘ ਪੁੱਤਰ ਪ੍ਰਤਾਪ ਸਿੰਘ ਨੇ ਚਾਚੇ ਤੇ ਉਸ ਦੇ ਪੁੱਤਰ ਉੱਪਰ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਜਦੋਂ ਦੋ ਪਰਿਵਾਰ ਇਕੱਠੇ ਰਹਿੰਦੇ ਹਨ ਤਾਂ ਕਿਸੇ ਕਿਸਾਨ ਨੇ ਜ਼ਮੀਨ ਗਹਿਣੇ ਰੱਖ ਕੇ ਪੈਸੇ ਲਏ ਸੀ। ਪਰਿਵਾਰ ਦੀ ਵੰਡ ਤੋਂ ਬਾਅਦ ਅੱਜ ਉਹ ਕਿਸਾਨ ਨੇ ਆਪਣੀ ਜ਼ਮੀਨ ਗਹਿਣੇ ਪਈ ਛਡਵਾਉਣ ਵਾਸਤੇ ਪੈਸੇ ਦੇਣੇ ਸੀ। ਜਿਸ ਨੂੰ ਲੈਕੇ ਮੋਹਤਬਰਾਂ ਵਿਚ ਗੱਲ ਬਾਤ ਹੁੰਦੀ ਪਈ ਸੀ। ਦੋਵੇਂ ਪਰਿਵਾਰ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕਹਿ ਰਹੇ ਕਿ ਪੈਸੇ ਮੇਰੇ ਨੇ ਇਸ ਦੌਰਾਨ ਭਤੀਜੇ ਨਛੱਤਰ ਸਿੰਘ ਪੁੱਤਰ ਪ੍ਰਤਾਪ ਸਿੰਘ ਨੇ ਚਾਚੇ ਉਤੇ ਉਸ ਦੇ ਪੁੱਤਰ ਉੱਪਰ ਗੋਲੀਆਂ ਚਲਾ ਦਿੱਤੀ ਚਾਚੇ ਜਸਬੀਰ ਸਿੰਘ ਫ਼ੌਜੀ ਪੁੱਤਰ ਵਿਰਸਾ ਸਿੰਘ ਵਾਸੀ ਡੱਲ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਪੁੱਤਰ ਦਲੇਰ ਸਿੰਘ ਢਿੱਡ ਵਿਚ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ 'ਚ ਉਸ ਨੂੰ ਭਿੱਖੀਵਿੰਡ ਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।Nephew opened fire on uncle and his son
Last Updated : Feb 3, 2023, 8:31 PM IST